JALANDHAR WEATHER

ਭਾਰਤ ਵਿਚ ਖੇਤਰੀ ਸੰਪਰਕ ਨੂੰ ਵਧਾਉਣ ਅਤੇ ਘੱਟ ਲਾਗਤ ਵਾਲੇ ਯਾਤਰਾ ਵਾਲੀ ਦੂਜੀ ਏਅਰਲਾਈਨ ਬਣੀ ਇੰਡੀਗੋ

ਨਵੀਂ ਦਿੱਲੀ ,20 ਜੁਲਾਈ - ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਕਿੰਜਾਰਾਪੂ ਨੇ ਗਾਜ਼ੀਆਬਾਦ ਦੇ ਹਿੰਡਨ ਹਵਾਈ ਅੱਡੇ ਤੋਂ ਇੰਡੀਗੋ ਏਅਰਲਾਈਨਜ਼ ਦੀ ਇਕ ਨਵੀਂ ਉਡਾਣ ਸ਼ੁਰੂ ਕੀਤੀ । ਇਸ ਇਤਿਹਾਸਕ ਕਦਮ ਨੇ ਹੁਣ ਇੰਡੀਗੋ ਨੂੰ ਏਅਰ ਇੰਡੀਆ ਐਕਸਪ੍ਰੈਸ ਤੋਂ ਬਾਅਦ ਭਾਰਤ ਦੇ ਰਾਸ਼ਟਰੀ ਰਾਜਧਾਨੀ ਖੇਤਰ (ਐਨ.ਸੀ.ਆਰ.) ਦੇ ਇਸ ਮਹੱਤਵਪੂਰਨ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੀ ਦੂਜੀ ਏਅਰਲਾਈਨ ਬਣਾ ਦਿੱਤਾ ਹੈ।


ਇਨ੍ਹਾਂ ਨਵੀਆਂ ਉਡਾਣ ਸੇਵਾਵਾਂ ਦੇ ਉਦਘਾਟਨ ਨਾਲ ਹਿੰਡਨ ਹਵਾਈ ਅੱਡੇ ਨੂੰ ਦੇਸ਼ ਦੇ 9 ਮੁੱਖ ਸਥਾਨਾਂ - ਬੈਂਗਲੁਰੂ , ਕੋਲਕਾਤਾ, ਵਾਰਾਣਸੀ, ਗੋਆ, ਪਟਨਾ, ਚੇਨਈ, ਮੁੰਬਈ, ਅਹਿਮਦਾਬਾਦ ਅਤੇ ਇੰਦੌਰ ਤੱਕ ਹਵਾਈ ਰਸਤੇ ਪਹੁੰਚਯੋਗ ਬਣਾਇਆ ਜਾਵੇਗਾ। ਇਹ ਵਾਧੂ ਲਿੰਕ ਹਿੰਡਨ ਹਵਾਈ ਅੱਡੇ ਲਈ ਇਕ ਵੱਡਾ ਕਦਮ ਹੈ, ਕਿਉਂਕਿ ਇਹ ਗਾਜ਼ੀਆਬਾਦ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਹੋਰ ਹਿੱਸਿਆਂ ਦੇ ਆਲੇ-ਦੁਆਲੇ ਰਹਿਣ ਵਾਲੇ ਯਾਤਰੀਆਂ ਲਈ ਯਾਤਰਾ ਵਿਕਲਪਾਂ ਨੂੰ ਬਹੁਤ ਜ਼ਿਆਦਾ ਵਧਾਉਂਦਾ ਹੈ।


ਲਾਂਚ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੰਤਰੀ ਨਾਇਡੂ ਨੇ ਕਿਹਾ ਕਿ ਉਡਾਨ ਯੋਜਨਾ ਦੇ ਤਹਿਤ ਇਕ ਮੀਲ ਪੱਥਰ ਹੈ। ਉਨ੍ਹਾਂ ਕਿਹਾ ਕਿ ਇਹ ਰਸਤੇ ਪੂਰੇ ਖੇਤਰ ਵਿਚ ਬਿਹਤਰ ਪਹੁੰਚਯੋਗਤਾ ਅਤੇ ਆਰਥਿਕ ਮੌਕਿਆਂ ਦੀ ਭਾਲ ਕਰ ਰਹੇ ਆਮ ਭਾਰਤੀ ਦੇ ਸੁਪਨਿਆਂ ਅਤੇ ਇੱਛਾਵਾਂ ਨੂੰ ਦਰਸਾਉਂਦੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ