JALANDHAR WEATHER

ਮੋਟਰਸਾਇਕਲ ਸਵਾਰ ਨੇ ਦਿਨ ਦਿਹਾੜੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਾਬਕਾ ਪ੍ਰਧਾਨ ਦੀ ਕੁੱਟਮਾਰ ਕਰਕੇ ਖੋਹੇ 10, 000 ਰੁਪਏ

 ਰਾਮਾਂ ਮੰਡੀ (ਬਠਿੰਡਾ), 20 ਜੁਲਾਈ (ਤਰਸੇਮ ਸਿੰਗਲਾ) - ਅੱਜ ਦਿਨਦਿਹਾੜੇ ਸਥਾਨਕ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਾਬਕਾ ਪ੍ਰਧਾਨ ਤਰਸੇਮ ਚੰਦ ਮਲਕਾਣਾ ਤੋਂ ਮੋਟਰਸਾਈਕਲ ਸਵਾਰ ਵਲੋਂ ਕੁੱਟਮਾਰ ਕਰਕੇ 10,000 ਰੁਪਏ ਖੋਹ ਕੇ ਫਰਾਰ ਹੋ ਜਾਣ ਦਾ ਸਮਾਚਾਰ ਹੈ। ਇਸ ਘਟਨਾ ਨੂੰ ਲੈ ਕੇ ਸ਼ਹਿਰ ਵਿਚ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਹੈ। ਪੀੜਤ ਤਰਸੇਮ ਚੰਦ ਮਲਕਾਣਾ ਨੇ ਰਾਮਾਂ ਪੁਲਿਸ ਨੂੰ ਦਿੱਤੀ ਇਤਲਾਹ ਵਿਚ ਦੱਸਿਆ ਕਿ ਮੈਂ ਅੱਜ ਸਵੇਰੇ ਕਰੀਬ 11.00 ਵਜੇ ਸਥਾਨਕ ਐਲ.ਆਈ.ਸੀ. ਬੀਮਾ ਦੀ ਸ਼ਾਖਾ ਦੇ ਦਫ਼ਤਰ ਵਿਚ ਆਇਆ ਸੀ ਕਿ ਸ਼ਾਖਾ ਦੇ ਬਾਹਰ ਖੜ੍ਹੇ ਇਕ ਮੋਟਰਸਾਇਕਲ ਸਵਾਰ ਨੇ ਮੈਨੂੰ ਇਹ ਕਹਿ ਕੇ ਆਪਣੇ ਮੋਟਰਸਾਈਕਲ ਦੇ ਪਿੱਛੇ ਬਿਠਾ ਲਿਆ ਕਿ ਮੈਂ ਵੀ ਐਲ.ਆਈ.ਸੀ. ਦਾ ਏਜੰਟ ਹਾਂ ਅਤੇ ਮੈਨੂੰ ਰਾਮਸਰਾ ਪਿੰਡ ਤੋਂ ਚੱਠਾ ਰੋਡ ਵੱਲ ਖੇਤਾਂ ਵਿਚ ਲੈ ਗਿਆ। ਉਥੇ ਮੇਰੀ ਕੁੱਟਮਾਰ ਕਰਕੇ ਮੈਥੋਂ 10,000 ਰੁਪਏ ਖੋਹ ਲਏ ਅਤੇ ਆਪਣਾ ਮੋਟਰਸਾਈਕਲ ਲੈ ਕੇ ਫ਼ਰਾਰ ਹੋ ਗਿਆ। ਪੀੜਤ ਨੇ ਚੱਕ ਹੀਰਾ ਸਿੰਘ ਵਾਲਾ ਪਿੰਡ ਦੇ ਇਕ ਵਿਅਕਤੀ ਤੇ ਸ਼ੱਕ ਜ਼ਾਹਰ ਕੀਤਾ ਹੈ, ਜਿਸਦੀ ਪੁਲਿਸ ਭਾਲ ਕਰ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ