JALANDHAR WEATHER

ਅਹਿਮਦਾਬਾਦ : ਪਰਿਵਾਰ ਦੇ ਪੰਜ ਮੈਂਬਰਾਂ ਵਲੋਂ ਜ਼ਹਿਰੀਲਾ ਪਦਾਰਥ ਖਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ

ਅਹਿਮਦਾਬਾਦ, 20 ਜੁਲਾਈ - ਗੁਜਰਾਤ ਦੇ ਅਹਿਮਦਾਬਾਦ ਵਿਚ ਆਪਣੇ ਕਿਰਾਏ ਦੇ ਘਰ ਵਿਚ ਤਿੰਨ ਬੱਚਿਆਂ ਸਮੇਤ ਇੱਕ ਪਰਿਵਾਰ ਦੇ ਪੰਜ ਮੈਂਬਰਾਂ ਨੇ ਜ਼ਹਿਰੀਲਾ ਪਦਾਰਥ ਖਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਮ੍ਰਿਤਕਾਂ ਦੀ ਪਛਾਣ ਵਿਪੁਲ ਕਾਂਜੀ ਵਾਘੇਲਾ (34), ਉਨ੍ਹਾਂ ਦੀ ਪਤਨੀ ਸੋਨਲ ਵਾਘੇਲਾ (26) ਅਤੇ ਉਨ੍ਹਾਂ ਦੇ ਬੱਚਿਆਂ - 11 ਅਤੇ 5 ਸਾਲ ਦੀਆਂ ਦੋ ਧੀਆਂ ਅਤੇ ਇਕ 8 ਸਾਲ ਦਾ ਪੁੱਤਰ - ਵਜੋਂ ਹੋਈ ਹੈ। ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਪਰਿਵਾਰ ਅਹਿਮਦਾਬਾਦ ਜ਼ਿਲ੍ਹੇ ਦੇ ਢੋਲਕਾ ਸ਼ਹਿਰ ਦਾ ਰਹਿਣ ਵਾਲਾ ਸੀ। ਅਹਿਮਦਾਬਾਦ (ਦਿਹਾਤੀ) ਦੇ ਪੁਲਿਸ ਸੁਪਰਡੈਂਟ ਓਮ ਪ੍ਰਕਾਸ਼ ਜਾਟ ਦੇ ਅਨੁਸਾਰ, ਇਹ ਘਟਨਾ ਬਗੋਦਰਾ ਪਿੰਡ ਵਿਚ ਵਾਪਰੀ, ਅਤੇ ਪੁਲਿਸ ਨੂੰ ਇਸ ਬਾਰੇ ਸਵੇਰੇ 2 ਵਜੇ ਦੇ ਕਰੀਬ ਸੂਚਿਤ ਕੀਤਾ ਗਿਆ। ਐਸਪੀ ਨੇ ਕਿਹਾ ਕਿ ਆਪਣੇ ਪਰਿਵਾਰ ਨਾਲ ਮਰਨ ਵਾਲਾ ਵਿਅਕਤੀ ਆਟੋ-ਰਿਕਸ਼ਾ ਚਲਾਉਂਦਾ ਸੀ। ਅਧਿਕਾਰੀ ਨੇ ਅੱਗੇ ਕਿਹਾ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਥਾਨਕ ਹਸਪਤਾਲ ਭੇਜ ਦਿੱਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ