JALANDHAR WEATHER

ਪੱਛਮੀ ਅਫ਼ਰੀਕੀ ਦੇਸ਼ ਨਾਈਜਰ ਵਿਖੇ ਅੱਤਵਾਦੀ ਹਮਲੇ ਵਿਚ ਦੋ ਭਾਰਤੀਆਂ ਦੀ ਮੌਤ, ਇਕ ਅਗਵਾ

 ਨਿਆਮੀ, 20 ਜੁਲਾਈ - ਪੱਛਮੀ ਅਫ਼ਰੀਕੀ ਦੇਸ਼ ਨਾਈਜਰ ਵਿਖੇ ਅੱਤਵਾਦੀਆਂ ਨੇ ਨਾ ਸਿਰਫ਼ ਲੋਕਾਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਮਾਰ ਦਿੱਤਾ ਸਗੋਂ ਮੌਕੇ 'ਤੇ ਮੌਜੂਦ ਕੁਝ ਲੋਕਾਂ ਨੂੰ ਅਗਵਾ ਵੀ ਕਰ ਲਿਆ।
ਇਹ ਹਮਲਾ ਦੇਸ਼ ਦੇ ਦੱਖਣ-ਪੱਛਮੀ ਦੋਸੋ ਖੇਤਰ ਵਿਚ ਹੋਇਆ। ਜਦੋਂ ਇਹ ਹਮਲਾ ਦੋਸੋ ਵਿੱਚ ਹੋਇਆ, ਤਾਂ ਅੱਤਵਾਦੀਆਂ ਨੇ ਉੱਥੇ ਉਸਾਰੀ ਦਾ ਕੰਮ ਕਰ ਰਹੇ ਦੋ ਭਾਰਤੀਆਂ ਨੂੰ ਵੀ ਮਾਰ ਦਿੱਤਾ। ਇਕ ਹੋਰ ਭਾਰਤੀ ਨੂੰ ਵੀ ਅਗਵਾ ਕਰ ਲਿਆ ਗਿਆ। ਭਾਰਤੀ ਦੂਤਾਵਾਸ ਨੇ ਇਸ ਹਮਲੇ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਇਹ ਭਿਆਨਕ ਘਟਨਾ ਮੰਗਲਵਾਰ, 15 ਜੁਲਾਈ ਨੂੰ ਵਾਪਰੀ। ਭਾਰਤੀ ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਯ 'ਤੇ ਇਸ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕੀਤੀ ਅਤੇ ਲਿਖਿਆ - 'ਨਾਈਜਰ ਦੇ ਦੋਸੋ ਖੇਤਰ ਵਿਚ 15 ਜੁਲਾਈ ਨੂੰ ਹੋਏ ਇਕ ਬੇਰਹਿਮ ਅੱਤਵਾਦੀ ਹਮਲੇ ਵਿਚ ਦੋ ਭਾਰਤੀਆਂ ਦੀ ਦੁਖਦਾਈ ਮੌਤ ਹੋ ਗਈ ਅਤੇ ਇਕ ਭਾਰਤੀ ਨੂੰ ਅਗਵਾ ਕਰ ਲਿਆ ਗਿਆ। ਦੁਖੀ ਪਰਿਵਾਰਾਂ ਪ੍ਰਤੀ ਸਾਡੀ ਡੂੰਘੀ ਸੰਵੇਦਨਾ।'

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ