1ਸਾਰੇ 24 ਮੈਂਬਰ ਇੰਡੀਆ ਗੱਠਜੋੜ ਦੀ ਮੀਟਿੰਗ ਵਿਚ ਸ਼ਾਮਿਲ ਹੋਏ - ਪ੍ਰਮੋਦ ਤਿਵਾੜੀ
ਨਵੀਂ ਦਿੱਲੀ, 19 ਜੁਲਾਈ - ਇਹ ਪੁੱਛੇ ਜਾਣ 'ਤੇ ਕਿ ਕੀ 'ਆਪ' ਇੰਡੀਆ ਗੱਠਜੋੜ ਦੀ ਮੀਟਿੰਗ ਵਿਚ ਸ਼ਾਮਿਲ ਹੋਈ, ਕਾਂਗਰਸ ਦੇ ਸੰਸਦ ਮੈਂਬਰ ਪ੍ਰਮੋਦ ਤਿਵਾੜੀ ਨੇ ਕਿਹਾ, "ਮੈਂ ਸਿਰਫ਼ ਇਹ ਕਹਿ ਸਕਦਾ ਹਾਂ ਕਿ (ਗੱਠਜੋੜ ਵਿਚ) 24 ਮੈਂਬਰ ਹਨ ਅਤੇ ਸਾਰੇ 24 ਮੈਂਬਰ ਮੀਟਿੰਗ ਵਿਚ ਸ਼ਾਮਲ ਹੋਏ।"
ਦੱਸ ਦਈਏ ਕਿ 'ਆਪ' ਨੇ ਸ਼ੁੱਕਰਵਾਰ ਨੂੰ ਇੰਡੀਆ ਗਠਜੋੜ ਤੋਂ ਆਪਣੇ-ਆਪ ਨੂੰ ਦੂਰ ਕਰ ਲਿਆ ਅਤੇ ਕਿਹਾ ਕਿ ਇਹ ਹੁਣ ਵਿਰੋਧੀ ਗੱਠਜੋੜ ਦਾ ਹਿੱਸਾ ਨਹੀਂ ਹੈ ਤੇ ਉਹ ਇਸਦੀ ਅਗਵਾਈ ਕਰਨ 'ਚ ਕਾਂਗਰਸ ਪਾਰਟੀ ਦੀ ਭੂਮਿਕਾ 'ਤੇ ਸਵਾਲ ਉਠਾ ਰਿਹਾ ਹੈ ।
... 3 minutes ago