ਵੀਅਤਨਾਮ : ਕਿਸ਼ਤੀ ਪਲਟਣ ਕਾਰਨ ਢਾਈ ਦਰਜਨ ਤੋਂ ਵੱਧ ਮੌਤਾਂ, ਕਈ ਲਾਪਤਾ

ਹਨੋਈ (ਵੀਅਤਨਾਮ), 19 ਜੁਲਾਈ - ਵੀਅਤਨਾਮ ਵਿਚ ਖਰਾਬ ਮੌਸਮ ਦੌਰਾਨ ਇਕ ਸੈਲਾਨੀ ਕਿਸ਼ਤੀ ਦੇ ਪਲਟਣ ਤੋਂ ਬਾਅਦ ਘੱਟੋ-ਘੱਟ 34 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਅਜੇ ਵੀ ਲਾਪਤਾ ਹਨ।
ਇਹ ਘਟਨਾ ਦੇਸ਼ ਦੇ ਉੱਤਰ ਵਿਚ ਇਕ ਪ੍ਰਸਿੱਧ ਸੈਲਾਨੀ ਸਥਾਨ ਹਾ ਲੋਂਗ ਬੇ ਵਿਚ ਵਾਪਰੀ। ਜ਼ਿਆਦਾਤਰ ਯਾਤਰੀ ਕਥਿਤ ਤੌਰ 'ਤੇ ਰਾਜਧਾਨੀ ਹਨੋਈ ਤੋਂ ਆਉਣ ਵਾਲੇ ਵੀਅਤਨਾਮੀ ਪਰਿਵਾਰਾਂ ਵਿਚੋਂ ਸਨ। ਬਚਾਅ ਕਰਮਚਾਰੀਆਂ ਦਾ ਕਹਿਣਾ ਹੈ ਕਿ ਭਾਰੀ ਮੀਂਹ ਕਾਰਨ ਬਚੇ ਲੋਕਾਂ ਦੀ ਭਾਲ ਵਿਚ ਰੁਕਾਵਟ ਆ ਰਹੀ ਹੈ, ਪਰ ਹੁਣ ਤੱਕ 11 ਲੋਕਾਂ ਨੂੰ ਪਾਣੀ ਵਿਚੋਂ ਜ਼ਿੰਦਾ ਕੱਢ ਲਿਆ ਗਿਆ ਹੈ।