ਇੰਗਲੈਂਡ ਵਿਰੁੱਧ ਚੌਥੇ ਟੈਸਟ ਮੈਚ ਲਈ ਮੈਨਚੈਸਟਰ ਪਹੁੰਚੀ ਭਾਰਤੀ ਕ੍ਰਿਕਟ ਟੀਮ

ਮੈਨਚੈਸਟਰ, 19 ਜੁਲਾਈ - ਭਾਰਤੀ ਕ੍ਰਿਕਟ ਟੀਮ ਇੰਗਲੈਂਡ ਵਿਰੁੱਧ ਪੰਜ ਮੈਚਾਂ ਦੀ ਲੜੀ ਦੇ ਚੌਥੇ ਟੈਸਟ ਮੈਚ ਲਈ ਮੈਨਚੈਸਟਰ ਪਹੁੰਚੀ। ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਦਰਮਿਆਨ ਚੌਥਾ ਟੈਸਟ ਮੈਚ 23 ਜੁਲਾਈ ਤੋਂ ਮੈਨਚੈਸਟਰ ਵਿਖੇ ਖੇਡਿਆ ਜਾਵੇਗਾ।
5 ਟੈਸਟ ਮੈਚਾਂ ਦੀ ਲੜੀ ਵਿਚ ਇੰਗਲੈਂਡ 2-1 ਨਾਲ ਅੱਗੇ ਹੈ। ਪਹਿਲੇ ਮੈਚ ਵਿਚ ਇੰਗਲੈਂਡ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾਇਆ ਸੀ ਜਦਕਿ ਦੂਜੇ ਟੈਸਟ ਮੈਚ ਵਿਚ ਭਾਰਤ ਨੇ ਵਾਪਸੀ ਕਰਦੇ ਹੋਏ ਇੰਗਲੈਂਡ ਨੂੰ 336 ਹਰਾਇਆ ਸੀ। ਤੀਜੇ ਟੈਸਟ ਵਿਚ ਇੰਗਲੈਂਡ ਨੇ ਫਿਰ ਭਾਰਤ ਨੂੰ 22 ਦੌੜਾਂ ਨਾਲ ਹਰਾ ਕੇ ਲੜੀ ਵਿਚ ਬੜਤ ਹਾਸਲ ਕਰ ਲਈ ਸੀ। ਹੁਣ ਚੌਥਾ ਮੈਚ ਜਿੱਤ ਕੇ ਭਾਰਤ ਦੀਆਂ ਨਜ਼ਰਾਂ ਲੜੀ ਬਰਾਬਰ ਕਰਨ 'ਤੇ ਹੋਣਗੀਆਂ ਜਦਕਿ ਇੰਗਲੈਂਡ ਦੀ ਟੀਮ ਇਹ ਮੈਚ ਜਿੱਤ ਕੇ ਲੜੀ ਉੱਪਰ ਕਬਜ਼ਾ ਕਰਨਾ ਚਾਹੇਗੀ।