ਬੇਅਦਬੀ 'ਤੇ ਬਣ ਰਹੇ ਕਾਨੂੰਨ ਦੀ ਕਿਤੇ ਵੀ ਦੁਰਵਰਤੋਂ ਨਾ ਹੋਵੇ- ਢੱਡਰੀਆਂ ਵਾਲੇ

ਨਡਾਲਾ, (ਕਪੂਰਥਲਾ) 19 ਜੁਲਾਈ (ਰਘਬਿੰਦਰ ਸਿੰਘ)-ਬੇਅਦਬੀਆਂ ਉਤੇ ਬਣ ਰਹੇ ਕਾਨੂੰਨ ਦੀ ਸ਼ਲਾਘਾ ਕਰਦਿਆਂ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਆਖਿਆ ਕਿ ਸਾਰੇ ਧਰਮ ਗ੍ਰੰਥ ਸਤਿਕਾਰਯੋਗ ਹਨ, ਕਿਸੇ ਵੀ ਧਰਮ ਦੀ ਬੇਅਦਬੀ ਨਾ ਹੋਵੇ। ਜੇਕਰ ਅਜਿਹਾ ਕਾਨੂੰਨ ਬਣਦਾ ਹੈ ਤਾਂ ਅਜਿਹੇ ਕੰਮ ਕਰਨ ਵਾਲੇ ਵਿਅਕਤੀ ਅਜਿਹੇ ਕੰਮ ਕਰਨ ਤੋਂ ਡਰੇਗਾ, ਹਾਂ ਪਰ ਇਹ ਨਾ ਹੋਵੇ ਕਿ ਇਸ ਕਾਨੂੰਨ ਦਾ ਦੁਰਉਪਯੋਗ ਹੋਣਾ ਸ਼ੁਰੂ ਹੋ ਜਾਵੇ ਕਿ ਕਰੇ ਕੋਈ ਤੇ ਭਰੇ ਕੋਈ।
ਉਨ੍ਹਾਂ ਆਖਿਆ ਕਿ ਕਈ ਵਾਰ ਅਜਿਹੇ ਕਾਨੂੰਨਾਂ ਦੀ ਗਲਤ ਵਰਤੋਂ ਹੋਣ ਲੱਗ ਜਾਂਦੀ ਹੈ ਤੇ ਸਾਨੂੰ ਸਾਰਿਆਂ ਨੂੰ ਇਸ ਪਾਸੇ ਧਿਆਨ ਦੇਣਾ ਪਵੇਗਾ ਕਿ ਕਿਸੇ ਵੀ ਧਰਮ ਗ੍ਰੰਥ ਦੀ ਬੇਅਦਬੀ ਨਾ ਹੋਵੇ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਇਥੇ ਨਡਾਲਾ ਵਿਖੇ ਹਫਤਾਵਾਰੀ ਸਮਾਗਮ ਵਿਚ ਪੁੱਜੇ ਹੋਏ ਹਨ।