ਏ.ਟੀ.ਐਮ. ਤੋੜ ਲੱਖਾਂ ਦੀ ਨਕਦੀ ਲੈ ਫ਼ਰਾਰ ਹੋਏ ਲੁਟੇਰੇ
ਜਲੰਧਰ, 19 ਜੁਲਾਈ- ਜਲੰਧਰ ਦੇ ਲਾਡੋਵਾਲੀ ਨੇੜੇ ਇਕ ਏ.ਟੀ.ਐਮ. ਤੋੜ ਕੇ ਲੱਖਾਂ ਰੁਪਏ ਦੀ ਨਕਦੀ ਚੋਰੀ ਕਰ ਲਈ ਗਈ। ਦੋਸ਼ੀ ਆਪਣੇ ਨਾਲ ਇਕ ਵੈਲਡਿੰਗ ਸੈੱਟ ਲੈ ਕੇ ਆਏ ਸਨ, ਜਿਸ ਤੋਂ ਬਾਅਦ ਉਹ ਏ.ਟੀ.ਐਮ. ਤੋੜ ਕੇ ਫਰਾਰ ਹੋ ਗਏ। ਰਾਮਾ ਮੰਡੀ ਥਾਣੇ ਦੀ ਪੁਲਿਸ ਘਟਨਾ ਦੀ ਜਾਂਚ ਕਰਨ ਲਈ ਮੌਕੇ ’ਤੇ ਪਹੁੰਚੀ। ਏ.ਟੀ.ਐਮ. ਸਟੇਟ ਬੈਂਕ ਆਫ਼ ਇੰਡੀਆ ਦਾ ਸੀ। ਪੁਲਿਸ ਨੇ ਇਸ ਮਾਮਲੇ ਵਿਚ ਬੈਂਕ ਅਧਿਕਾਰੀਆਂ ਨੂੰ ਬੁਲਾਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਅੱਜ ਸਵੇਰੇ ਜਦੋਂ ਏ.ਟੀ.ਐਮ. ਦਾ ਸ਼ਟਰ ਖੋਲ੍ਹਣ ਵਾਲਾ ਕਰਮਚਾਰੀ ਮੌਕੇ ’ਤੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਏ.ਟੀ.ਐਮ. ਟੁੱਟਿਆ ਹੋਇਆ ਸੀ ਅਤੇ ਸਾਰੀ ਨਕਦੀ ਗਾਇਬ ਸੀ। ਜਿਸ ਤੋਂ ਬਾਅਦ ਉਸ ਨੇ ਮਾਮਲੇ ਬਾਰੇ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਅਤੇ ਜਿਸ ਤੋਂ ਬਾਅਦ ਪੁਲਿਸ ਜਾਂਚ ਲਈ ਮੌਕੇ ’ਤੇ ਪਹੁੰਚੀ।
ਬੈਂਕ ਵਲੋਂ ਸੁਪਰਵਾਈਜ਼ਰ ਅਭਿਸ਼ੇਕ ਨੂੰ ਵੀ ਮੌਕੇ ’ਤੇ ਭੇਜਿਆ ਗਿਆ। ਸੁਪਰਵਾਈਜ਼ਰ ਅਭਿਸ਼ੇਕ ਨੇ ਕਿਹਾ ਕਿ ਫਿਲਹਾਲ ਨਕਦੀ ਬਾਰੇ ਜਾਣਕਾਰੀ ਸਿਰਫ਼ ਬੈਂਕ ਅਧਿਕਾਰੀ ਹੀ ਦੱਸ ਸਕਣਗੇ। ਘਟਨਾ ਸਮੇਂ ਏ.ਟੀ.ਐਮ. ਦੇ ਅੰਦਰ ਕੋਈ ਸੁਰੱਖਿਆ ਗਾਰਡ ਨਹੀਂ ਸੀ। ਇਹ ਏ.ਟੀ.ਐਮ. ਲੁੱਟਣ ਦਾ ਕਾਰਨ ਵੀ ਹੋ ਸਕਦਾ ਹੈ।