ਸ਼੍ਰੋਮਣੀ ਕਮੇਟੀ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੰਬ ਧਮਾਕੇ ਸੰਬੰਧੀ ਅੱਜ ਮੁੜ ਮਿਲੀ ਧਮਕੀ

ਅੰਮ੍ਰਿਤਸਰ, 19 ਜੁਲਾਈ (ਜਸਵੰਤ ਸਿੰਘ ਜੱਸ)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੰਬ ਧਮਾਕੇ ਸੰਬੰਧੀ ਬੀਤੀ 14 ਜੁਲਾਈ ਤੋਂ ਕਿਸੇ ਵਿਅਕਤੀ ਵਲੋਂ ਭੇਜੀਆਂ ਜਾ ਰਹੀਆਂ ਧਮਕੀ ਭਰੀਆਂ ਈ ਮੇਲ ਦੇ ਸੰਬੰਧ ਵਿਚ ਭਾਵੇਂ ਬੀਤੇ ਦਿਨ ਸਥਾਨਕ ਪੁਲਿਸ ਪ੍ਰਸ਼ਾਸਨ ਵਲੋਂ ਸ਼ੁਭਮ ਦੁੱਬੇ ਨਾਂਅ ਦੇ ਇਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿਚ ਲੈਣ ਦਾ ਖੁਲਾਸਾ ਕੀਤਾ ਗਿਆ ਸੀ ਪਰ ਸ਼੍ਰੋਮਣੀ ਕਮੇਟੀ ਨੂੰ ਬੀਤੇ ਦਿਨ ਤੋਂ ਬਾਅਦ ਅੱਜ ਮੁੜ ਧਮਕੀ ਭਰੀ ਈਮੇਲ ਆਉਣ ਦੀ ਸੂਚਨਾ ਮਿਲੀ ਹੈ। ਜ਼ਿਕਰਯੋਗ ਹੈ ਕਿ 14 ਜੁਲਾਈ ਤੋਂ ਲੈ ਕੇ ਅੱਜ 19 ਜੁਲਾਈ ਤੱਕ ਸ਼੍ਰੋਮਣੀ ਕਮੇਟੀ ਨੂੰ ਸੱਤ ਧਮਕੀ ਭਰੀਆਂ ਈ.ਮੇਲ ਮਿਲ ਚੁੱਕੀਆਂ ਹਨ।