
ਨਵੀਂ ਦਿੱਲੀ , 27 ਫਰਵਰੀ - ਆਈ.ਏ.ਐੱਸ. ਮਧੂ ਰਾਣੀ ਤੇਓਟੀਆ ਨੂੰ ਮੁੱਖ ਮੰਤਰੀ ਰੇਖਾ ਗੁਪਤਾ ਦਾ ਸਕੱਤਰ ਅਤੇ ਆਈ.ਏ.ਐੱਸ. ਸੰਦੀਪ ਕੁਮਾਰ ਸਿੰਘ ਅਤੇ ਆਈ.ਏ.ਐੱਸ. ਰਵੀ ਝਾਅ ਨੂੰ ਮੁੱਖ ਮੰਤਰੀ ਦਾ ਵਿਸ਼ੇਸ਼ ਸਕੱਤਰ ਨਿਯੁਕਤ ਕੀਤਾ ਗਿਆ ਹੈ। ਆਈ.ਏ.ਐੱਸ. ਅਜ਼ੀਮੁਲ ਹੱਕ ਨੂੰ ਦਿੱਲੀ ਵਕਫ਼ ਬੋਰਡ ਦਾ ਸੀ.ਈ.ਓ. ਅਤੇ ਆਈ.ਏ.ਐੱਸ. ਸਚਿਨ ਰਾਣਾ ਨੂੰ ਦਿੱਲੀ ਜਲ ਬੋਰਡ ਦੇ ਮੈਂਬਰ ਦੇ ਵਾਧੂ ਚਾਰਜ ਦੇ ਨਾਲ ਵਧੀਕ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।