
ਸੰਭਲ, ਯੂਪੀ, 27 ਫਰਵਰੀ- ਇਲਾਹਾਬਾਦ ਹਾਈ ਕੋਰਟ ਵਲੋਂ ਰਮਜ਼ਾਨ ਤੋਂ ਪਹਿਲਾਂ ਮਸਜਿਦ ਦੀ ਪੇਂਟਿੰਗ ਦੀ ਨਿਗਰਾਨੀ ਲਈ ਤਿੰਨ ਮੈਂਬਰੀ ਕਮੇਟੀ ਬਣਾਉਣ ਦੇ ਨਿਰਦੇਸ਼ ਦਿੱਤੇ ਜਾਣ ਤੋਂ ਬਾਅਦ ਸੰਭਲ ਦੇ ਸ਼ਾਹੀ ਜਾਮਾ ਮਸਜਿਦ ਖੇਤਰ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ। ਜਸਟਿਸ ਰੋਹਿਤ ਰੰਜਨ ਅਗਰਵਾਲ ਨੇ ਭਾਰਤੀ ਪੁਰਾਤੱਤਵ ਸਰਵੇਖਣ (ਏਐਸਆਈ) ਦੇ ਅਧਿਕਾਰੀਆਂ, ਇਕ ਵਿਗਿਆਨਕ ਮਾਹਰ ਅਤੇ ਇਕ ਸਥਾਨਕ ਪ੍ਰਸ਼ਾਸਨ ਦੇ ਪ੍ਰਤੀਨਿਧੀ ਦੇ ਇਕ ਪੈਨਲ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਕੰਮ ਮਸਜਿਦ ਨੂੰ ਢਾਂਚਾਗਤ ਨੁਕਸਾਨ ਪਹੁੰਚਾਏ ਬਿਨਾਂ ਕੀਤਾ ਜਾਵੇ।