
ਨਵੀਂ ਦਿੱਲੀ, 27 ਫਰਵਰੀ- ਅੱਜ ਦਿੱਲੀ ਵਿਧਾਨ ਸਭਾ ਸੈਸ਼ਨ ਦਾ ਤੀਜਾ ਦਿਨ ਹੈ। ਅੱਜ ਵੀ ਕੈਗ ਨਾਲ ਸੰਬੰਧਿਤ ਕੁਝ ਰਿਪੋਰਟਾਂ ਸਦਨ ਵਿਚ ਪੇਸ਼ ਕੀਤੀਆਂ ਜਾ ਸਕਦੀਆਂ ਹਨ। ਪਹਿਲਾਂ ਵਿਧਾਨ ਸਭਾ ਦਾ ਸੈਸ਼ਨ 3 ਦਿਨ ਚੱਲਣਾ ਸੀ। ਉਸ ਅਨੁਸਾਰ, ਅੱਜ ਇਸ ਦਾ ਆਖਰੀ ਦਿਨ ਸੀ ਪਰ 25 ਫਰਵਰੀ ਨੂੰ ਸੈਸ਼ਨ ਨੂੰ ਦੋ ਦਿਨਾਂ ਲਈ ਵਧਾ ਦਿੱਤਾ ਗਿਆ। ਹੁਣ ਇਹ ਸੈਸ਼ਨ ਸੋਮਵਾਰ (3 ਮਾਰਚ) ਤੱਕ ਜਾਰੀ ਰਹੇਗਾ।