
ਨਵੀਂ ਦਿੱਲੀ, 26 ਫਰਵਰੀ-ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੀ ਇਕ ਟੀਮ ਨੇ 2 ਜਾਅਲੀ ਵੈੱਬਸਾਈਟ ਡਿਵੈਲਪਰਾਂ ਨੂੰ ਗ੍ਰਿਫ਼ਤਾਰ ਕਰਕੇ ਮੋਬਾਈਲ ਟਾਵਰ ਘੁਟਾਲੇ ਵਿਚ ਸ਼ਾਮਿਲ ਧੋਖਾਧੜੀ ਕਰਨ ਵਾਲਿਆਂ ਦੇ ਇਕ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਧੋਖਾਧੜੀ ਕਰਨ ਵਾਲੇ ਇਕ ਚੰਗੀ ਤਰ੍ਹਾਂ ਡਿਜ਼ਾਈਨ ਕੀਤੇ ਮਡਿਊਲ ਵਿਚ ਸ਼ਾਮਿਲ ਪਾਏ ਗਏ ਸਨ ਜਿਥੇ ਪੀੜਤਾਂ ਨੂੰ ਮੋਟੀ ਰਜਿਸਟ੍ਰੇਸ਼ਨ ਫੀਸ ਦੇ ਬਦਲੇ ਮੋਬਾਈਲ ਟਾਵਰ ਲਗਾਉਣ ਲਈ ਝੂਠਾ ਲਾਲਚ ਦਿੱਤਾ ਜਾਂਦਾ ਸੀ। ਲੋਕਾਂ ਨੂੰ ਧੋਖਾ ਦੇਣ ਲਈ ਵਰਤੀਆਂ ਜਾਂਦੀਆਂ 50 ਤੋਂ ਵੱਧ ਵੈੱਬਸਾਈਟਾਂ ਨੂੰ ਡਿਜ਼ਾਈਨ ਕਰਨ ਵਿਚ ਵਰਤੇ ਜਾਣ ਵਾਲੇ ਦੋ ਮੋਬਾਈਲ ਫੋਨ, ਚਾਰ ਲੈਪਟਾਪ ਜ਼ਬਤ ਕੀਤੇ ਗਏ ਹਨ। ਮੁੱਖ ਦੋਸ਼ੀ ਦੀ ਪਛਾਣ ਸਰਫਰਾਜ਼ ਵਜੋਂ ਹੋਈ ਹੈ, ਦੂਜੇ ਦੋਸ਼ੀ ਦਾ ਨਾਮ ਮੋਨੂੰ ਹੈ। ਦਿੱਲੀ ਪੁਲਿਸ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ।