ਛੱਤੀਸਗੜ੍ਹ : ਐਨਕਾਊਂਟਰ ਤੋਂ ਬਾਅਦ 7 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ - ਆਈ.ਜੀ. ਬਸਤਰ
ਜਗਦਲਪੁਰ (ਛੱਤੀਸਗੜ੍ਹ), 14 ਦਸੰਬਰ - ਨਕਸਲੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ 'ਤੇ ਆਈ.ਜੀ. ਬਸਤਰ ਪੀ. ਸੁੰਦਰਰਾਜ ਦਾ ਕਹਿਣਾ ਹੈ, ''12 ਦਸੰਬਰ ਨੂੰ ਨਰਾਇਣਪੁਰ ਅਤੇ ਦਾਂਤੇਵਾੜਾ ਦੀ ਸਰਹੱਦ 'ਤੇ ਡੀ.ਆਰ.ਜੀ., ਐਸ.ਟੀ.ਐਫ. ਅਤੇ ਸੀ.ਆਰ.ਪੀ.ਐਫ. ਦੀ ਸਾਂਝੀ ਟੀਮ ਨੇ ਨਕਸਲੀਆਂ ਦੇ ਖ਼ਿਲਾਫ਼ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਐਨਕਾਊਂਟਰ ਕੀਤਾ। , 7 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚੋਂ ਇਕ ਦੀ ਪਛਾਣ ਓਡੀਸ਼ਾ ਦੇ ਕਾਰਤਿਕ ਵਜੋਂ ਹੋਈ ਹੈ... ਇਹ ਪਹਿਲੀ ਵਾਰ ਹੈ ਜਦੋਂ ਅਸੀਂ ਨਕਸਲੀਆਂ ਦੇ ਸੂਬਾ ਪੱਧਰੀ ਮੁਖੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ...।"