JALANDHAR WEATHER

ਨਗਰ ਪੰਚਾਇਤ ਚੋਣਾਂ 'ਚ ਬੀਬੀ ਜਗੀਰ ਕੌਰ ਤੇ ਸੁਖਪਾਲ ਸਿੰਘ ਖਹਿਰਾ ਦੇ ਉਮੀਦਵਾਰਾਂ ਨੇ ਸਥਾਨਕ ਪੱਧਰ 'ਤੇ ਕੀਤਾ ਸਮਝੌਤਾ

ਬੇਗੋਵਾਲ (ਕਪੂਰਥਲਾ), 14 ਦਸੰਬਰ (ਸੁਖਜਿੰਦਰ ਸਿੰਘ)-ਨਗਰ ਪੰਚਾਇਤ ਬੇਗੋਵਾਲ ਦੀਆਂ ਹੋ ਰਹੀਆਂ ਚੋਣਾਂ ਵਿਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ ਤੇ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਬੇਗੋਵਾਲ ਵਿਚ ਧੋਬੀਪਟਕਾ ਦੇਣ ਲਈ ਬੇਗੋਵਾਲ ਵਿਚ ਇਕ ਦੂਜੇ ਦੇ ਸਿਆਸੀ ਕੱਟੜ ਵਿਰੋਧੀ ਜਾਣੇ ਜਾਂਦੇ ਭੁਲੱਥ ਹਲਕੇ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੇ ਸਮਰਥਕਾਂ ਵਿਚ ਨਗਰ ਪੰਚਾਇਤ ਦੀਆਂ ਚੋਣਾਂ ਵਿਚੋਂ 13 ਵਾਰਡਾਂ 'ਚ 9 ਵਾਰਡਾਂ ਦਾ ਸਥਾਨਕ ਪੱਧਰ 'ਤੇ ਸਮਝੌਤਾ ਹੋਣ ਨਾਲ ਹਲਕੇ ਵਿਚ ਇਕ ਸਿਆਸੀ ਭੁਚਾਲ ਦੇਖਣ ਨੂੰ ਮਿਲਿਆ। ਇਸ ਸਮਝੌਤੇ ਤਹਿਤ ਬੀਬੀ ਜਗੀਰ ਕੌਰ ਦੇ 5 ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ 4 ਉਮੀਦਵਾਰ ਹੋਣਗੇ ਤੇ 4 ਵਾਰਡਾਂ ਵਿਚ ਦੋਵਾਂ ਧਿਰਾਂ ਦੇ ਆਪੋ-ਆਪਣੇ ਉਮੀਦਵਾਰ ਸਿਆਸੀ ਚੋਣ ਮੈਦਾਨਾਂ ਵਿਚ ਡਟਣਗੇ। ਇਸ ਸੰਬੰਧੀ ਅੱਜ ਬੇਗੋਵਾਲ ਵਿਖੇ ਦੋਹਾਂ ਧਿਰਾਂ ਦੀ ਇਕ ਇਕੱਤਰਤਾ ਸਥਾਨਕ ਪੱਧਰ ਦੇ ਆਗੂਆਂ ਵਿਚ ਹੋਈ। ਇਸ ਸੰਬੰਧੀ ਰਸ਼ਪਾਲ ਸਿੰਘ ਬੱਚਾਜੀਵੀ ਤੇ ਰਜਿੰਦਰ ਸਿੰਘ ਲਾਡੀ ਸਾਬਕਾ ਪ੍ਰਧਾਨ ਨਗਰ ਪੰਚਾਇਤ ਨੇ ਸਾਂਝੇ ਤੌਰ 'ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਇਹ ਸਮਝੌਤਾ 21 ਦਸੰਬਰ ਨੂੰ ਹੋ ਰਹੀਆਂ ਚੋਣਾਂ ਸੰਬੰਧੀ ਕਸਬਾ ਬੇਗੋਵਾਲ ਦੇ ਲੋਕਾਂ ਦੇ ਹਿੱਤਾਂ ਨੂੰ ਦੇਖਦਿਆਂ ਲੋਕਲ ਪੱਧਰ ਉਤੇ ਇਹ ਸਮਝੌਤਾ ਹੋਇਆ ਨਾ ਕਿ ਸਿਆਸੀ ਪੱਧਰ 'ਤੇ। ਉਨ੍ਹਾਂ ਕਿਹਾ ਕਿ ਇਸ ਤਹਿਤ ਬੀਬੀ ਜਗੀਰ ਕੌਰ ਦੇ ਹਮਾਇਤੀ ਉਮੀਦਵਾਰ ਪੰਜ ਵਾਰਡਾਂ ਤੇ ਸੁਖਪਾਲ ਸਿੰਘ ਖਹਿਰਾ ਦੇ 4 ਵਾਰਡਾਂ 'ਤੇ ਸਾਂਝੇ ਤੌਰ 'ਤੇ ਚੋਣ ਲੜਨਗੇ ਤੇ ਬਾਕੀ 4 ਵਾਰਡਾਂ 'ਤੇ ਦੋਹਾਂ ਧਿਰਾਂ ਦੇ ਉਮੀਦਵਾਰ ਆਪ ਆਪਣਾ ਜ਼ੋਰ ਅਜ਼ਮਾਇਸ਼ ਕਰਨਗੇ। ਉਨ੍ਹਾਂ ਕਸਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਹ ਦੋਹਾਂ ਧਿਰਾਂ ਦੀਆਂ ਪਾਰਟੀਆਂ ਨੇ ਹੀ ਕਸਬੇ ਦਾ ਵਿਕਾਸ ਕੀਤਾ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ