ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜਿਓ ਡਰੋਨ ਅਤੇ ਇਕ ਪੈਕਟ ਹੈਰੋਇਨ ਬਰਾਮਦ
ਅਜਨਾਲਾ, (ਅੰਮ੍ਰਿਤਸਰ), 14 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਪੈਂਦੀ ਸਰਹੱਦੀ ਚੌਂਕੀ ਕਲਾਮ ਡੋਗਰ ਨੇੜਿਓਂ ਬੀ.ਐਸ.ਐਫ਼. 183 ਬਟਾਲੀਅਨ ਵਲੋਂ ਰਾਤ ਸਮੇਂ ਇਕ ਪਾਕਿਸਤਾਨੀ ਡਰੋਨ ਅਤੇ ਇਕ ਪੈਕਟ ਹੈਰੋਇਨ ਬਰਾਮਦ ਕੀਤੀ ਗਈ ਹੈ। ਬੀ.ਐਸ.ਐਫ਼. ਵਲੋਂ ਇਸ ਖੇਤਰ ਵਿਚ ਸਵੇਰ ਸਮੇਂ ਵੀ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਸੀ।