ਅੱਜ ਸੰਵਿਧਾਨ ’ਤੇ ਚਰਚਾ ਦਾ ਹੈ ਦੂਜਾ ਦਿਨ, ਪ੍ਰਧਾਨ ਮੰਤਰੀ ਦੇਣਗੇ ਜਵਾਬ
ਨਵੀਂ ਦਿੱਲੀ, 14 ਦਸੰਬਰ- ਅੱਜ ਲੋਕ ਸਭਾ ’ਚ ਸੰਵਿਧਾਨ ’ਤੇ ਚਰਚਾ ਦਾ ਦੂਜਾ ਦਿਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਰਚਾ ਦਾ ਜਵਾਬ ਦੇਣਗੇ। ਪਹਿਲੇ ਦਿਨ ਦੀ ਚਰਚਾ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁਰੂ ਕੀਤੀ ਸੀ। ਉਨ੍ਹਾਂ 1 ਘੰਟਾ 10 ਮਿੰਟ ਤੱਕ ਆਪਣੇ ਵਿਚਾਰ ਪੇਸ਼ ਕੀਤੇ। ਇਸ ਤੋਂ ਬਾਅਦ ਵਿਰੋਧੀ ਧਿਰ ਦੀ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਨੇ 31 ਮਿੰਟਾਂ ’ਚ ਉਨ੍ਹਾਂ ਦੇ ਹਰ ਬਿਆਨ ਦਾ ਜਵਾਬ ਦਿੱਤਾ ਸੀ। ਦੱਸ ਦੇਈਏ ਕਿ ਇਹ ਚਰਚਾ ਦੁਪਹਿਰ 12 ਸ਼ੁਰੂ ਹੋਈ ਤੇ ਰਾਤ 8 ਵਜੇ ਤੱਕ ਚੱਲੀ ਸੀ।