JALANDHAR WEATHER

ਸਿੱਖ ਬੁੱਧੀਜੀਵੀਆਂ ਵਲੋਂ ਪੰਜ ਸਿੰਘ ਸਾਹਿਬਾਨ ਨੂੰ ਕੌਮ ਦੀ ਅਗਵਾਈ ਕਰਨ ਤੇ 1920 ਵਾਲੇ ਅਕਾਲੀ ਦਲ ਵਰਗੀ ਸਿੱਖ ਰਾਜਸੀ ਜਮਾਤ ਉਸਾਰਨ ਦੀ ਅਪੀਲ

ਅੰਮ੍ਰਿਤਸਰ, 30 ਨਵੰਬਰ (ਜਸਵੰਤ ਸਿੰਘ ਜੱਸ)-ਸਿੱਖ ਬੁੱਧੀਜੀਵੀਆਂ ਤੇ ਪੰਥਦਰਦੀਆਂ ਭਾਈ ਹਰਸਿਮਰਨ ਸਿੰਘ ਸ੍ਰੀ ਅਨੰਦਪੁਰ ਸਾਹਿਬ, ਸਰਬਜੀਤ ਸਿੰਘ ਸੋਹਲ, ਡਾਕਟਰ ਭਗਵਾਨ ਸਿੰਘ, ਮਹਿੰਦਰ ਪਾਲ ਸਿੰਘ ਬਿਨਾਕਾ ਜਗਤਾਰ ਸਿੰਘ ਸਹਾਰਨ ਮਾਜਰਾ ਉਪਕਾਰ ਸਿੰਘ ਸਮੇਤ ਹੋਰ ਵੱਡੀ ਗਿਣਤੀ ਵਿਚ ਸਿੱਖ ਆਗੂਆਂ ਦੇ ਵਫਦ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਅਕਾਲ ਤਖਤ ਸਕੱਤਰੇਤ ਵਿਖੇ ਪੰਜ ਸਿੰਘ ਸਾਹਿਬਾਨ ਦੇ ਨਾਂਅ ਪੱਤਰ ਸੌਂਪ ਕੇ ਉਨ੍ਹਾਂ ਨੂੰ ਸੰਨ 1920 ਵਾਲੇ ਅਕਾਲੀ ਦਲ ਵਰਗੀ ਸਿੱਖ ਰਾਜਸੀ ਜਮਾਤ ਉਸਾਰਨ ਵਿਚ ਅਗਵਾਈ ਕਰਨ ਦੀ ਅਪੀਲ ਕੀਤੀ ਹੈ। ਲਿਖੇ ਪੱਤਰ ਵਿਚ ਉਕਤ ਆਗੂਆਂ ਨੇ ਕਿਹਾ ਕਿ ਤਖਤ ਸਾਹਿਬਾਨ ਦੇ ਮੌਜੂਦਾ ਜਥੇਦਾਰਾਂ ਨੇ ਜਿਵੇਂ ਹੁਣ ਤੱਕ ਪ੍ਰੰਪਰਾਵਾਂ ਅਤੇ ਮਰਿਆਦਾ ਦਾ ਖਿਆਲ ਰੱਖਦੇ ਹੋਏ ਦੋਸ਼ੀਆਂ ਨੂੰ ਤਨਖਾਹੀਆ ਕਰਾਰ ਦਿੱਤਾ ਹੈ, ਇਸ ਨੂੰ ਲੈ ਕੇ ਅੱਜ ਅਰਦਾਸ ਕੀਤੀ ਹੈ ਕਿ ਉਹ ਇਸੇ ਤਰ੍ਹਾਂ ਨਿਰਭੈ ਹੋ ਕੇ ਮਰਿਆਦਾ ਅਨੁਸਾਰ ਦੋ ਦਸੰਬਰ ਨੂੰ ਫੈਸਲਾ ਲੈ ਸਕਣ। ਸਰਬਜੀਤ ਸਿੰਘ ਸੋਹਲ ਤੇ ਭਾਈ ਹਰਸਿਮਰਨ ਸਿੰਘ ਨੇ ਕਿਹਾ ਕਿ ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਜਦੋਂ ਰਾਜਸੀ ਜਥੇਬੰਦਕ ਢਾਂਚਾ ਤਹਿਸ ਨਹਿਸ ਕਰ ਦਿੱਤਾ ਗਿਆ ਸੀ ਤਾਂ ਉਸ ਵੇਲੇ ਪੰਜ ਸਿੰਘ ਸਾਹਿਬਾਨ ਨੇ ਹੀ ਕੌਮ ਦੀ ਅਗਵਾਈ ਕਰਦਿਆਂ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਵਿਖੇ ਵਿਸ਼ਵ ਸਿੱਖ ਕਾਨਫਰੰਸ ਕਰਕੇ ਨਵੇਂ ਸਿਰਿਓਂ ਢਾਂਚਾ ਉਸਾਰਿਆ ਸੀ ਤੇ ਅੱਜ ਵੀ ਉਸੇ ਤਰ੍ਹਾਂ ਦੇ ਹਾਲਾਤ ਹਨ, ਜਿਸ ਲਈ ਸਿੰਘ ਸਾਹਿਬਾਨ ਨੂੰ ਕੌਮ ਦੀ ਅਗਵਾਈ ਕਰਨ ਦੀ ਸਖਤ ਲੋੜ ਹੈ। ਇਹ ਬੇਨਤੀ ਪੱਤਰ ਉਨ੍ਹਾਂ ਜਥੇਦਾਰ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਢੱਡੇ ਨੂੰ ਸੌਂਪਿਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ