JALANDHAR WEATHER

ਕਿਸਾਨਾਂ ਨੂੰ ਦਿੱਲੀ ਕੂਚ ਤੋਂ ਪਹਿਲਾਂ ਕੇਂਦਰ ਵਲੋਂ ਮਿਲੀ ਐਮ.ਐਸ.ਪੀ. ਦਾ ਮੌਜੂਦਾ ਸਰਕਾਰ ਤੋਂ ਹਿਸਾਬ ਮੰਗਣਾ ਚਾਹੀਦੈ - ਸੁਨੀਲ ਜਾਖੜ

ਚੰਡੀਗੜ੍ਹ, 30 ਨਵੰਬਰ-ਭਾਜਪਾ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਅੱਜ ਕਿਸਾਨ ਦਿੱਲੀ ਕੂਚ ਦੀ ਤਿਆਰੀ ਕਰ ਰਹੇ ਹਨ। ਕੇਂਦਰ ਸਰਕਾਰ ਨੇ ਐਮ.ਐਸ.ਪੀ. ਦੀ ਗਾਰੰਟੀ ਦੇ ਪੈਸੇ ਕਿਸਾਨਾਂ ਨੂੰ ਭੇਜੇ ਪਰ ਮੌਜੂਦਾ ਸਰਕਾਰ ਨੇ ਜਗ੍ਹਾ ਨਾ ਹੋਣ ਦਾ ਬਹਾਨਾ ਬਣਾਇਆ। ਕਿਸਾਨਾਂ ਨੂੰ ਕੇਂਦਰ ਸਰਕਾਰ ਕੋਲੋਂ ਮਿਲੀ ਗਾਰੰਟਿਡ ਐਮ.ਐਸ.ਪੀ. ਦਾ ਹਿਸਾਬ ਪੂਰਾ ਮੌਜੂਦਾ ਸਰਕਾਰ ਤੋਂ ਮੰਗਣਾ ਚਾਹੀਦਾ ਹੈ ਫਿਰ ਦਿੱਲੀ ਕੂਚ ਦੀ ਤਿਆਰੀ ਕਰਨ। ਜਿਹੜੇ ਕਾਂਗਰਸੀ ਸੰਸਦ ਬਾਹਰ ਧਰਨਾ ਦੇ ਰਹੇ ਹਨ, ਉਹ ਉਥੇ ਕਿਸਾਨਾਂ ਦੀ ਆਵਾਜ਼ ਕਿਉਂ ਨਹੀਂ ਚੁੱਕ ਰਹੇ।  ਪੰਜਾਬ ਵਿਚ ਝੋਨੇ ਤੇ ਕਣਕ 'ਤੇ ਐਮ.ਐਸ.ਪੀ. ਗਾਰੰਟਿਡ ਹੈ। ਐਤਕੀਂ ਐਮ.ਐਸ.ਪੀ. ਉਤੇ ਪੰਜਾਬ ਵਿਚ 200 ਤੋਂ 350 ਤਕ ਕੱਟ ਲੱਗੇ ਹਨ। ਜਾਮ ਲੱਗਦੇ ਰਹੇ ਤੇ ਕਿਹਾ ਕਿ ਕੇਂਦਰ ਨੇ ਇਥੋਂ ਚੌਲ ਨਹੀਂ ਚੁੱਕੇ, ਜਗ੍ਹਾ ਨਹੀਂ। ਫਿਰ ਕਿਸਾਨਾਂ ਨੇ ਕਿਹਾ ਕਿ ਜੇਕਰ ਕਿਸਾਨ 200 ਰੁਪਏ ਦਾ ਕੱਟ ਦੇ ਦੇਵੇ ਫਿਰ ਜਗ੍ਹਾ ਵੀ ਬਣ ਜਾਉ ਪਰ ਆਵਾਜ਼ ਚੁੱਕਣ ਵਾਲਾ ਇਥੇ ਕੋਈ ਨਹੀਂ ਸੀ। ਇਸ ਦੌਰਾਨ ਸੁਨੀਲ ਜਾਖਰ ਨੇ ਕਿਹਾ ਕਿ ਰਾਜਨੀਤੀ ਛੱਡ ਕੇ ਪੰਜਾਬ ਦੀ ਸਾਰ ਲਵੋ। 
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ