ਕੇਦਾਰਨਾਥ ਵਿਧਾਨ ਸਭਾ ਉਪ ਚੋਣ: ਲੋਕਾਂ ਨੇ ਡਬਲ ਇੰਜਣ ਵਾਲੀ ਸਰਕਾਰ ’ਤੇ ਜਤਾਇਆ ਵਿਸ਼ਵਾਸ- ਪੁਸ਼ਕਰ ਸਿੰਘ ਧਾਮੀ
ਦੇਹਰਾਦੂਨ, 23 ਨਵੰਬਰ- ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਟਵੀਟ ਕਰ ਕਿਹਾ ਕਿ ਕੇਦਾਰਨਾਥ ਵਿਧਾਨ ਸਭਾ ਉਪ ਚੋਣ ’ਚ ਲੋਕਾਂ ਵਲੋਂ ਭਾਜਪਾ ਨੂੰ ਦਿੱਤਾ ਗਿਆ ਫਤਵਾ ਨਾ ਸਿਰਫ਼ ਡਬਲ ਇੰਜਣ ਵਾਲੀ ਸਰਕਾਰ ਦੇ ਬੇਮਿਸਾਲ ਵਿਕਾਸ ਕਾਰਜਾਂ ’ਤੇ ਲੋਕਾਂ ਦੇ ਅਟੁੱਟ ਵਿਸ਼ਵਾਸ ਦੀ ਮੋਹਰ ਹੈ, ਸਗੋਂ ਇਹ ਕੇਦਾਰਨਾਥ ਦੀ ਪਵਿੱਤਰ ਧਰਤੀ ’ਤੇ ਝੂਠ ਅਤੇ ਗੁੰਮਰਾਹਕੁੰਨ ਰਾਜਨੀਤੀ ਕਰਨ ਵਾਲਿਆਂ ਨੂੰ ਢੁਕਵਾਂ ਜਵਾਬ ਵੀ ਹੈ।