ਭਾਰਤ-ਬੰਗਲਾਦੇਸ਼ ਤੀਜਾ ਟੀ-20 : ਭਾਰਤ ਨੇ ਬੰਗਲਾਦੇਸ਼ ਨੂੰ ਜਿੱਤਣ ਲਈ ਦਿੱਤਾ 298 ਦੌੜਾਂ ਦਾ ਟੀਚਾ
ਹੈਦਰਾਬਾਦ, 12 ਅਕਤੂਬਰ - ਭਾਰਤ ਨੇ ਤੀਜੇ ਟੀ-20 ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 297 ਦੌੜਾਂ ਬਣਾਈਆਂ ਤੇ ਬੰਗਲਾਦੇਸ਼ ਨੂੰ ਜਿੱਤਣ ਲਈ 298 ਦੌੜਾਂ ਦਾ ਟੀਚਾ ਦਿੱਤਾ।। ਭਾਰਤ ਵਲੋਂ ਵਿਕਟ ਕੀਪਰ ਸੰਜੂ ਸੈਮਸਨ ਨੇ ਸ਼ਾਨਦਾਰ 111 (47) ਦੌੜਾਂ ਬਣਾਈਆਂ ਜਦਕਿ ਕਪਤਾਨ ਸੂਰਿਆ ਕੁਮਾਰ ਯਾਦਵ ਨੇ 74 (35) ਦੌੜਾਂ ਬਣਾਈਆਂ।