JALANDHAR WEATHER

ਤਨਾਅ ਭਰੇ ਮਾਹੌਲ ਵਿੱਚ ਨਿੰਦਰਪਾਲ ਕੌਰ ਗ੍ਰਾਮ ਪੰਚਾਇਤ ਨਾਨਕਸਰ ਦੇ ਸਰਪੰਚ ਬਣੇ

ਸਮਾਧ ਭਾਈ, 15 ਅਕਤੂਬਰ (ਜਗਰੂਪ ਸਿੰਘ ਸਰੋਆ)- ਮੋਗਾ ਜ਼ਿਲ੍ਹੇ ਦੀ ਗ੍ਰਾਮ ਪੰਚਾਇਤ ਨਾਨਕਸਰ (ਸਮਾਧ ਭਾਈ) ਵਿਖੇ ਸਰਪੰਚ ਦੇ ਦਾਅਵੇਦਾਰਾਂ ਵਿੱਚ ਬਹੁਤ ਜ਼ੋਰਦਾਰ ਮੁਕਾਬਲਾ ਚੱਲ ਰਿਹਾ ਸੀ ਜਿਸ ਵਿੱਚ ਮੌਜੂਦਾ ਸਰਕਾਰ ਦੇ ਸੀਨੀਅਰ ਆਗੂ ਦੀ ਪਤਨੀ ਚੋਣ ਲੜ ਰਹੀ ਸੀ ਜਿਸ ਦੇ ਵਿੱਚ ਵੋਟਾਂ ਦੌਰਾਨ ਤੀਸਰੀ ਵਾਰ ਚੋਣ ਨੂੰ ਪ੍ਰਵਾਨ ਕਰਦਿਆਂ ਡੀ.ਐਸ.ਪੀ. ਬਾਘਾ ਪੁਰਾਣਾ ਦਲਬੀਰ ਸਿੰਘ ਸਿੱਧੂ ਦੇ ਨਿਗਰਾਨੀ ਹੇਠ ਵਿੱਚ ਉਮੀਦਵਾਰ ਨਿੰਦਰਪਾਲ ਕੌਰ ਨੂੰ ਸਰਪੰਚੀ ਦਾ ਜੇਤੂ ਐਲਾਨ ਦਿੱਤਾ ਗਿਆ। ਇਸ ਮੌਕੇ ਬਣੇ ਤਨਾਅ ਭਰੇ ਮਹੌਲ ਵਿੱਚ ਪਿੰਡ ਵਾਸੀਆਂ ਨੇ ਗੁਰਦੁਆਰਾ ਸਾਹਿਬ ਵਿਖੇ ਅਨਾਉਂਸਮੈਂਟ ਕਰਵਾ ਦਿੱਤੀ ਕਿ ਹਾਕਮ ਧਿਰ ਦੇ ਆਗੂਆਂ ਵੱਲੋਂ ਜਬਰਦਸਤੀ ਨਾਲ ਸਰਪੰਚ ਨੂੰ ਐਲਾਨਿਆ ਜਾ ਰਿਹਾ ਹੈ। ਜਿਸ ਦੇ ਮੱਦੇ ਨਜ਼ਰ ਮਾਹੌਲ ਨੂੰ ਦੇਖਦਿਆਂ ਹੋਇਆਂ ਡੀ.ਐਸ.ਪੀ. ਰਘਵੀਰ ਸਿੰਘ ਸਿੱਧੂ ਨੇ ਕਾਰਵਾਈ ਕਰਦਿਆਂ ਚੋਣ ਵਿਭਾਗ ਦੀ ਟੀਮ ਵੱਲੋਂ ਨਿਰਪੱਖਤਾ ਨਾਲ ਕਰਵਾਈ ਗਈ ਚੋਣ ਨੂੰ ਪ੍ਰਵਾਨ ਕਰਦਿਆਂ ਮਾਹੌਲ ਨੂੰ ਸ਼ਾਂਤ ਕੀਤਾ ਅਤੇ ਹੋਏ ਨਤੀਜਿਆਂ ਦੌਰਾਨ ਨਰਿੰਦਰ ਕੌਰ ਨੇ ਆਪਣੇ ਵਿਰੋਧੀ ਨੂੰ ਹਰਾ ਕੇ ਸਰਪੰਚੀ ਹਾਸਲ ਕੀਤੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ