ਢਾਈ ਸਾਲ ਦੇ ਬੀਤ ਜਾਣ ਦੇ ਬਾਅਦ ਪੰਜਾਬ ਸਰਕਾਰ ਨੂੰ ਹੁਣ ਯਾਦ ਆਇਆ ਕਿ ਸੂਬੇ ਦੇ ਹਾਲਾਤ ਖ਼ਰਾਬ ਹਨ - ਖਹਿਰਾ
ਭੁਲੱਥ, 14 ਅਕਤੂਬਰ (ਮੇਹਰ ਚੰਦ ਸਿੱਧੂ) - ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਢਾਈ ਸਾਲ ਬੀਤ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਦਿੱਲੀਓਂ ਬਾਹਰਲੇ ਦੋ ਗੈਰ ਪੰਜਾਬੀਆਂ ਅਰਵਿੰਦ ਮੋਦੀ ਤੇ ਜੇਮ ਸੇਬਾਸਟੀਨ ਨੂੰ ਪੰਜਾਬ ਦੀ ਵਿੱਤੀ ਹਾਲਤ ਸੁਧਾਰਨ ਵਾਸਤੇ ਫਾਈਨਾਂਸ਼ਲ ਐਡਵਾਈਜ਼ਰ ਲਗਾਇਆ ਹੈ । ਢਾਈ ਸਾਲ ਤੋਂ ਬਾਅਦ ਜਦਕਿ 1 ਲੱਖ ਕਰੋੜ ਰੁਪਏ ਦਾ ਕਰਜ਼ੇ 'ਚ ਇਜ਼ਾਫਾ ਕਰ ਚੁੱਕੀ ਪੰਜਾਬ ਸਰਕਾਰ ਨੂੰ ਹੁਣ ਚੇਤੇ ਆਇਆ ਕਿ ਸਾਡੇ ਸੂਬੇ ਦੇ ਹਾਲਾਤ ਬਹੁਤ ਮਾੜੇ ਹਨ ।