JALANDHAR WEATHER

ਕੌਮਾਂਤਰੀ ਖਿਡਾਰਨ ਹਰਜਿੰਦਰ ਕੌਰ ਨੇ ਵੇਟ ਲਿਫਟਿੰਗ 'ਚ ਕੀਤਾ ਨਵਾਂ ਕੀਰਤੀਮਾਨ ਸਥਾਪਤ

ਸੁਨਾਮ, ਊਧਮ ਸਿੰਘ ਵਾਲਾ/ਸੰਗਰੂਰ, 11 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ)-ਸੁਨਾਮ ਦੇ ਵੇਟ ਲਿਫਟਿੰਗ ਟ੍ਰੇਨਿੰਗ ਸੈਂਟਰ ਵਿਖੇ ਕੋਚ ਜਸਪਾਲ ਸਿੰਘ ਕੋਲ ਟ੍ਰੇਨਿੰਗ ਕਰ ਰਹੀ ਪੰਜਾਬ ਦੀ ਉੱਘੀ ਵੇਟ ਲਿਫਟਰ ਅਤੇ ਕਾਮਨ ਵੈਲਥ ਖੇਡਾਂ 'ਚ ਮੈਡਲ ਹਾਸਲ ਕਰਨ ਵਾਲੀ ਹਰਜਿੰਦਰ ਕੌਰ ਨੇ ਹਿਮਾਚਲ ਪ੍ਰਦੇਸ਼ ਵਿਖੇ ਹੋਈ ਸੀਨੀਅਰ ਨੈਸ਼ਨਲ ਵੇਟ ਲਿਫਟਿੰਗ ਚੈਂਪੀਅਨਸ਼ਿਪ ਵਿਚ ਨਵਾਂ ਰਾਸ਼ਟਰੀ ਰਿਕਾਰਡ ਕਾਇਮ ਕਰਦੇ ਹੋਏ ਸੋਨ ਤਮਗਾ ਜਿੱਤਿਆ ਹੈ ਜੋ ਕਿ ਪੰਜਾਬ ਲਈ ਮਾਣ ਦੀ ਗੱਲ ਹੈ। ਹਰਜਿੰਦਰ ਜੋ ਕਿ 2022 ਦੀਆਂ ਕਾਮਨ ਵੈਲਥ ਖੇਡਾਂ ਦੀ ਤਾਂਬੇ ਦਾ ਤਗਮਾ ਜੇਤੂ ਖਿਡਾਰਨ ਹੈ, ਜਿਸ ਕਾਰਨ ਸੁਨਾਮ ਸ਼ਹਿਰ ਵਿਚ ਵੀ ਖੁਸ਼ੀ ਦੀ ਲਹਿਰ ਹੈ। ਇਸ ਚੈਂਪੀਅਨਸ਼ਿਪ ਵਿਚ ਹਰਜਿੰਦਰ ਨੇ ਆਪਣੇ ਭਾਰ ਵਰਗ 71 ਕਿਲੋਗ੍ਰਾਮ 'ਚ 125 ਕਿਲੋਗ੍ਰਾਮ ਕਲੀਨ ਐਂਡ ਜਰਕ ਅਤੇ 98 ਕਿਲੋਗ੍ਰਾਮ ਸਨੈਚ ਨਾਲ ਕੁੱਲ 225 ਕਿਲੋਗ੍ਰਾਮ ਭਾਰ ਚੁੱਕਿਆ। ਇਹ ਜਾਣਕਾਰੀ ਦਿੰਦਿਆਂ ਮਨਦੀਪ ਸਿੰਘ ਡੀ. ਪੀ. ਈ. ਅਤੇ ਖੇਡ ਲੇਖਕ ਨੇ ਦੱਸਿਆ ਕਿ ਹਰਜਿੰਦਰ ਕੌਰ ਲਗਾਤਾਰ ਮਿਹਨਤ ਕਰਦੇ ਹੋਏ ਪੰਜਾਬ ਦਾ ਨਾਮ ਰੌਸ਼ਨ ਕਰ ਰਹੀ ਹੈ ਅਤੇ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਹਰਜਿੰਦਰ ਕੌਰ ਅੰਤਰਰਾਸ਼ਟਰੀ ਪੱਧਰ ਉਤੇ ਹੋਰ ਵੀ ਮਾਰਕੇ ਮਾਰੇਗੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ