ਪ੍ਰਧਾਨ ਮੰਤਰੀ ਨੇ 21ਵੇਂ ਆਸੀਆਨ ਭਾਰਤ ਸੰਮੇਲਨ ਵਿਚ ਲਿਆ ਹਿੱਸਾ
ਵਿਏਨਤਿਆਨੇ, (ਲਾਓਸ), 10 ਅਕਤੂਬਰ- ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲਾਓ ਪੀ.ਡੀ.ਆਰ. ਦੇ ਵਿਏਨਟਿਏਨ ਵਿਚ 21ਵੇਂ ਆਸੀਆਨ-ਭਾਰਤ ਸੰਮੇਲਨ ਵਿਚ ਹਿੱਸਾ ਲਿਆ। ਐਕਟ ਈਸਟ ਪਾਲਿਸੀ ਦੇ 10ਵੇਂ ਸਾਲ ਵਿਚ, ਪ੍ਰਧਾਨ ਮੰਤਰੀ ਨੇ ਆਸੀਆਨ ਚੇਅਰ 2024 ਦੇ ਥੀਮ ਦੇ ਆਧਾਰ ’ਤੇ ਕਨੈਕਟੀਵਿਟੀ ਅਤੇ ਲਚਕੀਲੇਪਨ ਨੂੰ ਮਜ਼ਬੂਤ ਕਰਨ ਲਈ 10-ਪੁਆਇੰਟ ਯੋਜਨਾ ਦੀ ਘੋਸ਼ਣਾ ਕੀਤੀ, ਜਿਸ ਵਿਚ ਸਾਈਬਰ, ਆਫ਼ਤ, ਸਪਲਾਈ ਚੇਨ, ਸਿਹਤ ਤੇ ਜਲਵਾਯੂ ਲਚਕੀਲਾਪਨ ਪ੍ਰਾਪਤ ਕਰਨ ਦੀ ਦਿਸ਼ਾ ਵਿਚ ਭੌਤਿਕ, ਡਿਜੀਟਲ, ਸੱਭਿਆਚਾਰਕ ਅਤੇ ਅਧਿਆਤਮਿਕ ਸੰਪਰਕ ਸ਼ਾਮਿਲ ਹਨ।