ਭਾਰਤ ਬਨਾਮ ਬੰਗਲਾਦੇਸ਼: ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ
ਨਵੀਂ ਦਿੱਲੀ, 9 ਅਕਤੂਬਰ- ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਅੰਤਰਰਾਸ਼ਟਰੀ ਟੀ-20 ਸੀਰੀਜ਼ ਦਾ ਦੂਜਾ ਮੈਚ ਦਿੱਲੀ ’ਚ ਖੇਡਿਆ ਜਾਵੇਗਾ। ਅਰੁਣ ਜੇਤਲੀ ਸਟੇਡੀਅਮ ’ਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਸ ਮੈਚ ਵਿਚ ਬੰਗਲਾਦੇਸ਼ ਨੇ ਇਕ ਬਦਲਾਅ ਕੀਤਾ ਹੈ ਤੇ ਸ਼ਰੀਫੁਲ ਇਸਲਾਮ ਦੀ ਥਾਂ ਤਨਜ਼ੀਮ ਹਸਨ ਸਾਕਿਬ ਨੂੰ ਮੌਕਾ ਦਿੱਤਾ ਹੈ। ਭਾਰਤ ਨੇ ਆਪਣੇ ਪਲੇਇੰਗ-11 ’ਚ ਕੋਈ ਬਦਲਾਅ ਨਹੀਂ ਕੀਤਾ ਹੈ।