JALANDHAR WEATHER

ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਧਰਨੇ ਦੀ ਸਮਾਪਤੀ-ਮਾਣਯੋਗ ਅਦਾਲਤ ਦੇ ਫੈਸਲੇ ਦਾ ਸਵਾਗਤ

ਸ੍ਰੀ ਮੁਕਤਸਰ ਸਾਹਿਬ, 9 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਪੰਚਾਇਤੀ ਚੋਣਾਂ ਦੇ ਸੰਬੰਧ ਵਿਚ ਮਾਣਯੋਗ ਉੱਚ ਅਦਾਲਤ ਵਲੋਂ ਕਰੀਬ 250 ਪੰਚਾਇਤਾਂ ਦੀ ਚੋਣ ’ਤੇ ਰੋਕ ਲਾਉਣ ਦੇ ਫੈਸਲੇ ਦਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਵਾਗਤ ਕੀਤਾ ਹੈ ਅਤੇ ਗਿੱਦੜਬਾਹਾ ਵਿਖੇ ਚੱਲ ਰਿਹਾ ਧਰਨਾ ਸਮਾਪਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਚਾਇਤੀ ਚੋਣਾਂ ਵਿਚ ਜ਼ੀਰਾ, ਰਾਜਪੁਰਾ, ਘਨੌਰ, ਸੁਨਾਮ, ਸਮਾਣਾ, ਸ਼ਤਰਾਣਾ, ਸਨੌਰ ਆਦਿ ਬਲਾਕਾਂ ਵਿਚ ਧਾਂਦਲੀਆਂ ਹੋਈਆਂ ਸਨ। ਇਸ ਤੋਂ ਇਲਾਵਾ ਗਿੱਦੜਬਾਹਾ ਵਿਖੇ ਅਚਨਚੇਤ 29 ਸਰਪੰਚਾਂ ਨੂੰ ਜੇਤੂ ਕਰਾਰ ਦੇ ਦਿੱਤਾ ਅਤੇ ਦੂਜੇ ਵਿਰੋਧੀ ਉਮੀਦਵਾਰਾਂ ਦੇ ਕਾਗਜ ਰੱਦ ਕਰ ਦਿੱਤੇ। ਹੁਣ ਜੇਤੂ ਕਰਾਰ ਦਿੱਤੇ ਗਏ ਮੂੰਹ ਦੀ ਖਾਣੀ ਪਵੇਗੀ। ਕਿਉਂਕਿ ਕਈ ਚੋਣ ਸਿੰਬਲ ਅਲਾਟ ਹੋਣ ਤੋਂ ਬਾਅਦ ਇਹ ਧਾਂਦਲੀਆਂ ਹੋਈਆਂ। ਉਨ੍ਹਾਂ ਕਿਹਾ ਕਿ ਗਿੱਦੜਬਾਹਾ ਹਲਕੇ ਦੇ ਸਰਪੰਚਾਂ ਤੇ ਪੰਚਾਂ ਦੀਆਂ 67 ਪਟੀਸ਼ਨਾਂ 10 ਅਕਤੂਬਰ ਨੂੰ ਮਾਨਯੋਗ ਉਚ ਅਦਾਲਤ ਵਿਚ ਦਾਇਰ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ, ਬੰਧਤ ਰਿਟਰਨਕ ਅਫਸਰਾਂ ਅਤੇ ਐਸ.ਡੀ.ਐਮ ਦੀਆਂ ਸ਼ਿਕਾਇਤਾਂ ਵੀ ਕੀਤੀਆਂ ਜਾਣਗੀਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ