JALANDHAR WEATHER

ਸੜਕ ਹਾਦਸੇ 'ਚ ਔਰਤ ਦੀ ਮੌਤ, ਪਤੀ ਵਾਲ-ਵਾਲ ਬਚਿਆ

ਜੰਡਿਆਲਾ ਮੰਜਕੀ (ਜਲੰਧਰ), 8 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)-ਸਥਾਨਕ ਕਸਬੇ ਦੇ ਫਗਵਾੜਾ ਟੀ- ਪੁਆਇੰਟ 'ਤੇ ਟਰੈਕਟਰ-ਟਰਾਲੀ ਤੇ ਐਕਟਿਵਾ ਦੀ ਟੱਕਰ ਵਿਚ ਇਕ ਔਰਤ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਨੂਰਮਹਿਲ ਵਾਸੀ ਜਗਜੀਤ ਕਾਲੀਆ ਤੇ ਉਸਦੀ ਪਤਨੀ ਵੰਦਨਾ ਕਾਲੀਆ ਆਪਣੀ ਸਕੂਟਰੀ ਉਤੇ ਸਵਾਰ ਹੋ ਕੇ ਨੂਰਮਹਿਲ ਤੋਂ ਸਮਰਾਏ ਵੱਲ ਨੂੰ ਜਾ ਰਹੇ ਸਨ ‌ਤਾਂ ਰੇਤੇ ਨਾਲ ਭਰੀ ਓਵਰਲੋਡ ਟਰੈਕਟਰ-ਟਰਾਲੀ ਨਾਲ ਸਕੂਟਰੀ ਦੀ ਟੱਕਰ ਦੌਰਾਨ ਉਪਰੋਕਤ ਹਾਦਸਾ ਵਾਪਰਿਆ। ਟਰੈਕਟਰ-ਟਰਾਲੀ ਨੇ ਵੰਦਨਾ ਕਾਲੀਆ ਨੂੰ ਟੱਕਰ ਮਾਰ ਕੇ ਕੁਚਲ ਦਿੱਤਾ ਤੇ ਉਸਦੀ ਮੌਕੇ ਉਤੇ ਹੀ ਮੌਤ ਹੋ ਗਈ। ਗਨੀਮਤ ਰਹੀ ਕਿ ਸਾਈਡ ਉਤੇ ਡਿੱਗਣ ਕਾਰਨ ਪਤੀ ਵਾਲ-ਵਾਲ ਬਚ ਗਿਆ। ਪੁਲਿਸ ਚੌਕੀ ਜੰਡਿਆਲੇ ਦੇ ਇੰਚਾਰਜ ਜਸਵੀਰ ਚੰਦ ਨੇ ਦੱਸਿਆ ਕਿ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਟਰੈਕਟਰ ਚਾਲਕ ਨੂੰ ਕਾਬੂ ਕਰ ਲਿਆ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ