JALANDHAR WEATHER

ਅਸਲਾ ਧਾਰਕ ਜਲਦੀ ਤੋਂ ਜਲਦੀ ਅਸਲਾ ਜਮ੍ਹਾ ਕਰਵਾਉਣ - ਡੀ.ਐਸ.ਪੀ. ਅਟਾਰੀ

ਅਟਾਰੀ, 29 ਸਤੰਬਰ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਡੀ.ਐਸ.ਪੀ. ਅਟਾਰੀ ਲਖਵਿੰਦਰ ਸਿੰਘ ਕਲੇਰ ਵਲੋਂ ਅਟਾਰੀ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ ਪੁਲਿਸ ਥਾਣਾ ਘਰਿੰਡਾ ਦੇ ਐਸ.ਐਚ. ਓ. ਇੰਸਪੈਕਟਰ ਕਰਮਪਾਲ ਸਿੰਘ, ਸਰਹੱਦੀ ਪੁਲਿਸ ਚੌਕੀ ਕਾਹਨਗੜ੍ਹ ਮੁਖੀ ਹਰਜਿੰਦਰ ਸਿੰਘ ਬੱਲ, ਪੁਲਿਸ ਚੌਕੀ ਰਾਜਾਤਾਲ ਮੁਖੀ ਸਾਹਿਬ ਸਿੰਘ ਅਤੇ ਖਾਸਾ ਪੁਲਿਸ ਚੌਕੀ ਇੰਚਾਰਜ ਜਸਵਿੰਦਰ ਸਿੰਘ ਮੌਜੂਦ ਸਨ। ਮੀਟਿੰਗ ਵਿਚ ਕਸਬਾ ਅਟਾਰੀ ਅਤੇ ਨਜ਼ਦੀਕੀ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਵਲੋਂ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ ਗਈ। ਡੀ.ਐਸ.ਪੀ. ਲਖਵਿੰਦਰ ਸਿੰਘ ਕਲੇਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਨਯੋਗ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਦਾ ਸਾਨੂੰ ਸਾਰਿਆਂ ਨੂੰ ਪਾਲਣ ਕਰਨਾ ਚਾਹੀਦਾ ਹੈ ਤਾਂ ਹੀ ਚੋਣਾਂ ਅਮਨ-ਸ਼ਾਂਤੀ ਨਾਲ ਕਰਵਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਅਸਲਾ ਲਾਇਸੈਂਸ ਧਾਰਕ ਜਲਦੀ ਤੋਂ ਜਲਦੀ ਆਪਣਾ ਅਸਲਾ ਸੰਬੰਧਿਤ ਥਾਣਿਆਂ ਅਤੇ ਪੁਲਿਸ ਚੌਕੀਆਂ ਵਿਚ ਜਮ੍ਹਾ ਕਰਵਾ ਦੇਣ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ