JALANDHAR WEATHER

ਪੁਲਿਸ ਥਾਣਾ ਛੇਹਰਟਾ ਵਲੋਂ ਸ਼ਹਿਰ 'ਚ ਸਨੈਚਿੰਗ ਕਰਨ ਵਾਲੇ 3 ਕਾਬੂ

ਛੇਹਰਟਾ, 29 ਸਤੰਬਰ (ਪੱਤਰ ਪ੍ਰੇਰਕ)-ਪੁਲਿਸ ਥਾਣਾ ਛੇਹਰਟਾ ਵਲੋਂ ਸ਼ਹਿਰ ਵਿਚ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦੇ ਹੋਏ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਦਿਨੀਂ ਦੁਪਹਿਰ ਸਮੇਂ ਇਜ਼ਰਾਈਲ ਸਿਟੀਜ਼ਨ ਔਰਤ ਜੋ ਥ੍ਰੀ-ਵ੍ਹੀਲਰ ਵਿਚ ਬੈਠ ਕੇ ਪ੍ਰੇਡ ਦੇਖਣ ਲਈ ਅਟਾਰੀ ਬਾਰਡਰ ਜਾ ਰਹੀ ਸੀ ਤੇ ਜਦੋਂ ਥ੍ਰੀ-ਵ੍ਹੀਲਰ ਛੇਹਰਟਾ ਚੌਕ ਤੋਂ ਥੋੜ੍ਹਾ ਅੱਗੇ ਪਹੁੰਚਿਆ ਤਾਂ ਪਿੱਛੋਂ 3 ਮੋਟਰਸਾਈਕਲ ਸਵਾਰ ਆਏ ਤੇ ਝਪਟ ਮਾਰ ਕੇ ਪਰਸ ਖੋਹ ਕੇ ਲੈ ਗਏ, ਜਿਸ ਉਤੇ ਦੋਸ਼ੀਆਂ ਖਿਲਾਫ ਪੁਲਿਸ ਥਾਣਾ ਛੇਹਰਟਾ ਵਿਖੇ ਮੁਕਦਮਾ ਦਰਜ ਕੀਤਾ ਗਿਆ ਸੀ। ਮੁਕਦਮੇ ਨੂੰ ਟਰੇਸ ਕਰਨ ਲਈ ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਉਤੇ ਸ਼ਿਵਦਰਸ਼ਨ ਸਿੰਘ ਏ.ਸੀ.ਪੀ. ਪੱਛਮੀ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਛੇਹਰਟਾ ਇੰਸਪੈਕਟਰ ਰੋਬਿੰਨ ਹੰਸ ਦੀ ਪੁਲਿਸ ਪਾਰਟੀ ਵਲੋਂ ਇਜ਼ਰਾਈਲ ਸਿਟੀਜ਼ਨ ਔਰਤ ਦਾ ਪਰਸ ਖੋਹ ਕਰਨ ਵਾਲੇ 3 ਮੋਟਰਸਾਈਕਲ ਸਵਾਰ, ਜਿਨ੍ਹਾਂ ਵਿਚ 1 ਨਾਬਾਲਗ ਲੜਕਾ, ਰਛਪਾਲ ਸਿੰਘ ਉਰਫ਼ ਸ਼ਿਵਪਾਲ ਪੁੱਤਰ ਨਿਸ਼ਾਨ ਸਿੰਘ ਵਾਸੀ ਭੱਲਾ ਕਾਲੋਨੀ ਤੇ ਗੌਤਮ ਸਿੰਘ ਪੁੱਤਰ ਰਮੇਸ਼ ਕੁਮਾਰ ਵਾਸੀ ਸ਼ੇਰਸ਼ਾਹ ਸੂਰੀ ਰੋਡ, ਭੱਲਾ ਕਾਲੋਨੀ ਨੂੰ ਛੇਹਰਟਾ ਏਰੀਏ ਤੋਂ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਤੇ ਉਨ੍ਹਾਂ ਪਾਸੋਂ ਖੋਹ ਦਾ ਸਾਮਾਨ ਪਰਸ, ਹੈੱਡਫੋਨ ਅਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਨ੍ਹਾਂ ਵਲੋਂ ਸਨੈਚਿੰਗ ਦੀਆਂ ਕੀਤੀਆਂ ਹੋਰ ਵਾਰਦਾਤਾਂ ਵਿਚ 5 ਮੋਬਾਈਲ ਤੇ 1 ਲੈਪਟਾਪ ਵੀ ਬਰਾਮਦ ਕੀਤਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ