JALANDHAR WEATHER

ਭਾਈ ਕੀ ਸਮਾਧ ਦੇ ਲੋਕਾਂ ਨੇ ਸਰਬਸੰਮਤੀ ਨਾਲ ਭੀਮ ਦਾਸ ਬਾਵਾ ਨੂੰ ਸਰਪੰਚ ਚੁਣਿਆ

ਲੌਂਗੋਵਾਲ, 29 ਸਤੰਬਰ (ਸ, ਸ, ਖੰਨਾ)-ਸਥਾਨਕ ਬਡਬਰ ਰੋਡ ਸਥਿਤ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸਥਾਨ ਉਤੇ ਪਿੰਡ ਭਾਈ ਕੀ ਸਮਾਧ ਵਿਖੇ ਨੌਜਵਾਨ ਭੀਮ ਦਾਸ ਬਾਵਾ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਗਿਆ। ਉਸਦੇ ਨਾਂ ਨੂੰ ਪਿੰਡ ਵਾਸੀਆਂ ਨੇ ਸਹਿਮਤੀ ਦਿੱਤੀ। ਉਨ੍ਹਾਂ ਕਿਹਾ ਕਿ ਉਹ ਪਿੰਡ ਦੀ ਤਰੱਕੀ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵਿਕਾਸ ਕਾਰਜਾਂ ਦੇ ਕੰਮ ਕਰਵਾਉਣਗੇ। ਇਸ ਮੌਕੇ ਉਨ੍ਹਾਂ ਦਾ ਵਿਸ਼ੇਸ਼ ਤੌਰ ਉਤੇ ਨਗਰ ਕੌਂਸਲ ਪ੍ਰਧਾਨ ਪਰਮਿੰਦਰ ਕੌਰ ਬਰਾੜ ਅਤੇ ਕਮਲ ਬਰਾੜ ਵਲੋਂ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਇਸ ਦੇ ਨਾਲ ਹੀ ਪਿੰਡ ਦੇ ਮੋਹਤਬਰਾਂ, ਸਾਬਕਾ ਪੰਚਾਇਤਾਂ, ਯੂਥ ਕਲੱਬ ਤੇ ਨੌਜਵਾਨ ਆਗੂਆਂ ਵਲੋਂ ਭੀਮ ਦਾਸ ਬਾਵਾ ਦਾ ਸਨਮਾਨ ਕੀਤਾ ਗਿਆ ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਮੌਕੇ ਸੀਨੀਅਰ ਆਗੂ ਬਲਵਿੰਦਰ ਸਿੰਘ ਢਿੱਲੋਂ, ਕਮਲ ਬਰਾੜ, ਗੁਰਮੀਤ ਸਿੰਘ ਲੱਲੀ, ਵਿਕੀ, ਰਣਜੀਤ ਸਿੰਘ ਕੂਕਾ ਮੀਤ ਪ੍ਰਧਾਨ, ਅੰਮ੍ਰਿਤਪਾਲ ਸਿੰਘ ਸਿੱਧੂ, ਨੀਟੂ ਸ਼ਰਮਾ, ਕਾਲਾ ਬਾਜਵਾ, ਗੁਰਜੰਟ ਖਾਨ, ਰੋਹੀ ਨੰਬਰਦਾਰ ਆਦਿ ਹਾਜ਼ਰ ਸਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ