JALANDHAR WEATHER

ਤੇਗ ਬਹਾਦਰ ਨਗਰ ਹਰਿਆਉ ਵਾਸੀਆਂ ਨੇ ਸਮੁੱਚੀ ਪੰਚਾਇਤ ਸਰਬਸੰਮਤੀ ਨਾਲ ਚੁਣੀ

ਧਰਮਗੜ੍ਹ, 29 ਸਤੰਬਰ (ਗੁਰਜੀਤ ਸਿੰਘ ਚਹਿਲ)-ਜ਼ਿਲ੍ਹਾ ਸੰਗਰੂਰ ਦੇ ਸਥਾਨਕ ਕਸਬੇ ਨੇੜਲੇ ਪਿੰਡ ਤੇਗ ਬਹਾਦਰ ਨਗਰ ਹਰਿਆਉ ਵਾਸੀਆਂ ਨੇ ਜਿਥੇ ਸਰਬਸੰਮਤੀ ਨਾਲ ਸਰਪੰਚ ਸਵਰਾਜ ਸਿੰਘ ਦੀ ਧਰਮਪਤਨੀ ਕੁਲਵਿੰਦਰ ਕੌਰ ਦੀ ਸਰਪੰਚੀ ਲਈ ਚੋਣ ਕਰ ਲਈ ਹੈ, ਉਥੇ ਨਾਲ ਹੀ ਹੋਰਨਾਂ ਪੰਚਾਂ ਦੀ ਚੋਣ ਵੀ ਸਰਬਸੰਮਤੀ ਨਾਲ ਕਰਕੇ ਰਿਕਾਰਡ ਕਾਇਮ ਕੀਤਾ ਹੈ। ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਲਖਵਿੰਦਰ ਸਿੰਘ ਜਵੰਧਾ, ਚੇਅਰਮੈਨ ਰਣਵੀਰ ਸਿੰਘ ਜਵੰਧਾ ਅਤੇ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਅਗਾਂਹਵਧੂ ਨੌਜਵਾਨ ਸਵਰਾਜ ਸਿੰਘ ਲਗਾਤਾਰ ਪਿਛਲੇ ਇਕ ਦਹਾਕੇ ਤੋਂ ਪਿੰਡ ਦੇ ਸਰਪੰਚ ਹਨ, ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਤੀਜੀ ਵਾਰ ਸਰਪੰਚੀ ਲਈ ਮਾਣ ਬਖਸ਼ਿਆ ਹੈ, ਜਿਨ੍ਹਾਂ ਦੇ ਧਰਮਪਤਨੀ ਕੁਲਵਿੰਦਰ ਕੌਰ ਨੂੰ ਸਰਬਸੰਮਤੀ ਨਾਲ ਸਰਪੰਚ ਅਤੇ ਯਾਦਵਿੰਦਰ ਸਿੰਘ, ਨਾਜਰ ਸਿੰਘ, ਸੁਖਵਿੰਦਰ ਸਿੰਘ, ਜਰਨੈਲ ਸਿੰਘ, ਬੂਟਾ ਸਿੰਘ ਸਰਬਸੰਮਤੀ ਨਾਲ ਪੰਚ ਚੁਣੇ ਗਏ ਹਨ। ਇਸ ਨਾਲ ਇਲਾਕੇ ਭਰ ਦੇ ਪਿੰਡਾਂ 'ਚ ਇਕ ਚੰਗਾ ਸੁਨੇਹਾ ਗਿਆ ਹੈ। ਇਸ ਮੌਕੇ ਸਵਰਾਜ ਸਿੰਘ ਦੀ ਧਰਮਪਤਨੀ ਸਰਪੰਚ ਕੁਲਵਿੰਦਰ ਕੌਰ ਅਤੇ ਹੋਰਨਾਂ ਸਰਬਸੰਮਤੀ ਨਾਲ ਚੁਣੇ ਪੰਚਾਂ ਨੇ ਆਪਣੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।   

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ