JALANDHAR WEATHER

ਜਸਵਿੰਦਰ ਕੌਰ ਸ਼ਹੀਦ ਊਧਮ ਸਿੰਘ ਨਗਰ ਦੀ ਸਰਬਸੰਮਤੀ ਨਾਲ ਬਣੀ ਸਰਪੰਚ

ਸੁਨਾਮ, ਊਧਮ ਸਿੰਘ ਵਾਲਾ, 29 ਸਤੰਬਰ (ਸਰਬਜੀਤ ਸਿੰਘ ਧਾਲੀਵਾਲ)-ਇਸ ਵਾਰ ਜ਼ਿਆਦਾਤਰ ਪਿੰਡਾਂ ਵਿਚ ਧੜੇਬੰਦੀ ਤੋਂ ਉੱਪਰ ਉੱਠ ਕੇ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਪੰਚਾਇਤੀ ਚੋਣਾਂ ਵਿਚ ਆਪਸੀ ਸਹਿਮਤੀ ਨਾਲ ਪੰਚਾਂ-ਸਰਪੰਚਾਂ ਦੀ ਚੋਣ ਕਰਨ ਦਾ ਰੁਝਾਨ ਵਿਖਾਈ ਦੇ ਰਿਹਾ ਹੈ। ਇਸੇ ਲੜੀ ਤਹਿਤ ਨੇੜਲੇ ਪਿੰਡ ਸ਼ਹੀਦ ਊਧਮ ਸਿੰਘ ਨਗਰ ਦੇ ਵਾਸੀਆਂ ਦਾ ਅੱਜ ਪਿੰਡ ਦੀ ਧਰਮਸ਼ਾਲਾ ਵਿਚ ਇਕੱਠ ਹੋਇਆ, ਜਿਸ ਵਿਚ ਸਾਬਕਾ ਸਰਪੰਚ ਮਨਜੀਤ ਸਿੰਘ, ਸਾਬਕਾ ਸਰਪੰਚ ਰਣਦੀਪ ਕੌਰ, ਸਾਬਕਾ ਸਰਪੰਚ ਗੁਰਜੰਟ ਸਿੰਘ, ਨਗਰ ਕੌਂਸਲਰ ਹਰਮੇਸ਼ ਸਿੰਘ ਪੱਪੀ ਅਤੇ ਸਾਬਕਾ ਪੰਚ ਸੁਖਦੇਵ ਸਿੰਘ ਸੁੱਖਾ ਦੀ ਅਗਵਾਈ ਵਿਚ ਸ਼ਹੀਦ ਊਧਮ ਸਿੰਘ ਨਗਰ ਦੀ ਪੰਚਾਇਤ ਲਈ ਸਰਬਸੰਮਤੀ ਨਾਲ ਸਹਿਮਤੀ ਬਣ ਗਈ, ਜਿਸ ਅਨੁਸਾਰ ਔਰਤ ਵਰਗ 'ਚੋਂ ਜਨਰਲ ਵਰਗ ਦੀ ਜਸਵਿੰਦਰ ਕੌਰ ਨੂੰ ਸਰਪੰਚ ਜਦੋਂਕਿ ਵਾਰਡ ਨੰਬਰ 1 ਤੋਂ ਸੁਖਜੀਤ ਕੌਰ ਸੁੱਖੀ, ਵਾਰਡ ਨੰਬਰ 2 ਤੋਂ ਸੁਖਚੈਨ ਸਿੰਘ ਹੈਪੀ, ਵਾਰਡ ਨੰਬਰ 3 ਤੋਂ ਬਿੱਟੂ ਰਾਮ, ਵਾਰਡ ਨੰਬਰ 4 ਤੋਂ ਜਸਪ੍ਰੀਤ ਸਿੰਘ ਸਿੱਧੂ ਅਤੇ ਵਾਰਡ ਨੰਬਰ 5 ਤੋਂ ਸਰਬਜੀਤ ਕੌਰ ਨੂੰ ਪੰਚ ਚੁਣ ਲਿਆ ਗਿਆ। ਇਸ ਦੌਰਾਨ ਨਗਰ ਨਿਵਾਸੀਆਂ ਵਲੋਂ ਸਰਪੰਚ ਲਈ ਚੁਣੀ ਜਸਵਿੰਦਰ ਕੌਰ ਸਮੇਤ ਨਵੇਂ ਬਣੇ ਪੰਚਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਜਸਵਿੰਦਰ ਕੌਰ ਨੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਦੇ ਨਾਲ-ਨਾਲ ਪਿੰਡ ਵਾਸੀਆਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਦਾ ਹਰ ਸੰਭਵ ਯਤਨ ਕਰੇਗੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ