JALANDHAR WEATHER

ਬਲਾਕ ਜੰਡਿਆਲਾ ਗੁਰੂ 'ਚ ਪਹਿਲੇ ਦਿਨ ਕੋਈ ਨਹੀਂ ਹੋਈ ਨਾਮਜ਼ਦਗੀ ਦਾਖਲ

ਜੰਡਿਆਲਾ ਗੁਰੂ, 27 ਸਤੰਬਰ (ਪ੍ਰਮਿੰਦਰ ਸਿੰਘ ਜੋਸਨ)-ਪੰਦਰਾਂ ਅਕਤੂਬਰ ਨੂੰ ਹੋਣ ਜਾ ਰਹੀਆਂ ਪੰਜਾਬ ਦੀਆਂ ਪੰਚਾਇਤੀ ਚੋਣਾਂ ਲਈ ਅੱਜ ਜੰਡਿਆਲਾ ਗੁਰੂ ਦੇ ਬੀ. ਡੀ. ਪੀ. ਓ. ਦਫਤਰ ਵਿਚ ਪਹਿਲੇ ਦਿਨ ਨਾਮਜ਼ਦਗੀ ਪੱਤਰ ਭਰਨ ਲਈ ਪੰਚ, ਸਰਪੰਚੀ ਦਾ ਕੋਈ ਵੀ ਉਮੀਦਵਾਰ ਨਹੀਂ ਆਇਆ ਅਤੇ ਸਟਾਫ ਨਾਮਜ਼ਦਗੀ ਪੱਤਰ ਲਈ ਅਰਜ਼ੀ ਦੇਣ ਵਾਲਿਆਂ ਦੀ ਉਡੀਕ ਕਰਦਾ ਰਿਹਾ। ਜੰਡਿਆਲਾ ਗੁਰੂ ਬਲਾਕ ਦੇ ਬੀ. ਡੀ. ਪੀ. ਓ. ਮਲਕੀਅਤ ਸਿੰਘ ਭੱਟੀ ਨੇ ਦੱਸਿਆ ਕਿ ਜੰਡਿਆਲਾ ਗੁਰੂ ਬਲਾਕ ਦੀਆਂ 59 ਪੰਚਾਇਤਾਂ ਨੂੰ 6 ਕਲੱਸਟਰਾਂ ਵਿਚ ਵੰਡਿਆ ਗਿਆ ਹੈ ਅਤੇ ਜੰਡਿਆਲਾ ਗੁਰੂ ਬਲਾਕ ਦੀਆਂ ਇਨ੍ਹਾਂ ਪੰਚਾਇਤਾਂ ਵਿਚੋਂ 14 ਐਸ. ਸੀ. ਹਨ ਤੇ 13 ਐਸ. ਸੀ. ਔਰਤ, 16 ਜਨਰਲ, 16 ਔਰਤ ਲਈ ਰੱਖੀਆਂ ਗਈਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ