JALANDHAR WEATHER

ਦਰਪੇਸ਼ ਸਮੱਸਿਆਵਾਂ ਸੰਬੰਧੀ ਆੜ੍ਹਤੀਆਂ ਦੀ ਜੰਡਿਆਲਾ 'ਚ ਮੀਟਿੰਗ, ਸੂਬਾ ਪ੍ਰਧਾਨ ਪੁੱਜੇ

ਜੰਡਿਆਲਾ ਮੰਜਕੀ, 27 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)-ਜਲੰਧਰ ਦੇ ਵੱਖ-ਵੱਖ ਪਿੰਡਾਂ ਦੇ ਆੜ੍ਹਤੀਆਂ ਦੀ ਇਕ ਵਿਸ਼ੇਸ਼ ਮੀਟਿੰਗ ਜੰਡਿਆਲਾ ਲੋਕ ਭਲਾਈ ਦਫਤਰ ਜੰਡਿਆਲਾ ਮੰਜਕੀ ਵਿਚ ਹੋਈ। ਮੀਟਿੰਗ ਵਿਚ ਵਿਸ਼ੇਸ਼ ਤੌਰ ਉਤੇ ਆੜ੍ਹਤੀਆ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵਿਜੈ ਕੁਮਾਰ ਕਾਲੜਾ ਅਤੇ ਉਪ ਪ੍ਰਧਾਨ ਰਾਜ ਕੁਮਾਰ ਪਹੁੰਚੇ। ਉਨ੍ਹਾਂ ਵੱਖ-ਵੱਖ ਪਿੰਡਾਂ ਤੋਂ ਆਏ ਆੜ੍ਹਤੀਆਂ ਨੂੰ ਮੰਡੀਆਂ ਵਿਚ ਦਰਪੇਸ਼ ਆ ਰਹੀਆਂ ਮੁਸ਼ਕਲਾਂ ਸੁਣੀਆਂ ਅਤੇ ਹੱਲ ਲਈ ਅਧਿਕਾਰੀਆਂ ਨਾਲ ਗੱਲਬਾਤ ਦਾ ਯਕੀਨ ਦਿਵਾਇਆ। ਬਲਾਕ ਪ੍ਰਧਾਨ ਰਾਜ ਕੁਮਾਰ ਜਲੋਟਾ ਨੂੰ ਜਥੇਬੰਦੀ ਦਾ ਸੂਬਾ ਪੱਧਰੀ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੀਟਿੰਗ ਦੌਰਾਨ ਜਮਸ਼ੇਰ ਖਾਸ ਤੋਂ ਇੰਦਰਜੀਤ ਬਿੱਟੂ, ਭੋਡੇ ਸਪਰਾਏ ਤੋਂ ਜਸਵੰਤ ਸਿੰਘ,ਰਾਏਪੁਰ ਤੋਂ ਬਲਵੀਰ ਸਿੰਘ, ਪ੍ਰਤਾਪਪੂਰਾ ਤੋਂ ਤੀਰਥ ਸਿੰਘ, ਕੁੱਕੜ ਪਿੰਡ ਤੋਂ ਬਿੱਟੂ, ਸਰਹਾਲੀ ਤੋਂ ਪ੍ਰਗਟ ਸਿੰਘ, ਸਮਰਾਏ ਤੋਂ ਹਰੀ ਸਿੰਘ ਬਾਜਵਾ, ਜੰਡਿਆਲਾ ਮੰਜਕੀ ਤੋਂ ਜਗਤਾਰ ਸਿੰਘ, ਚਰਨਜੀਤ ਸਿੰਘ ਵਾਲੀਆ, ਪਰਮਿੰਦਰ ਸਿੰਘ ਸੰਧੂ, ਬਲਵਿੰਦਰ ਸਿੰਘ ਬਾਠ, ਸੁਖਦੇਵ ਦੱਤ ਬਾਂਕਾ ਧਾਲੀਵਾਲ, ਬਿਕਰਮਜੀਤ ਸਿੰਘ ਸਰੀਂਹ, ਦਰਸ਼ਨ ਸਿੰਘ ਸਰੀਂਹ, ਰਘਬੀਰ ਸਿੰਘ, ਮਨਜੀਤ ਸਿੰਘ, ਜੰਗ ਬਹਾਦਰ ਮੈਣੀ ਪ੍ਰਧਾਨ ਰੁੜਕਾ, ਛਾਬੜਾ ਗੁਰਾਇਆ, ਕਪਿਲ ਗੁਪਤਾ ਜ਼ਿਲ੍ਹਾ ਪ੍ਰਧਾਨ ਆਦਿ ਹਾਜ਼ਰ ਸਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ