JALANDHAR WEATHER

ਸੂਝਵਾਨ ਵਕੀਲਾਂ ਵਲੋਂ ਵੀ ਭਰੇ ਜਾਣਗੇ ਸਰਪੰਚੀ ਦੇ ਨਾਮਜ਼ਦਗੀ ਪੱਤਰ

ਗੁਰੂਹਰਸਹਾਏ, 27 ਸਤੰਬਰ (ਕਪਿਲ ਕੰਧਾਰੀ)-ਚੋਣ ਕਮਿਸ਼ਨ ਵਲੋਂ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਦਾ ਐਲਾਨ ਕਰਨ ਤੋਂ ਬਾਅਦ ਚੋਣ ਅਖਾੜਾ ਭਖਣਾ ਸ਼ੁਰੂ ਹੋ ਗਿਆ ਹੈ ਜਿਥੇ ਵੱਖ- ਵੱਖ ਪਿੰਡਾਂ ਦੇ ਸਰਪੰਚਾਂ ਵਲੋਂ ਅੱਜ ਤੋਂ ਨਾਮਜ਼ਦਗੀ ਪੱਤਰ ਭਰਨੇ ਸ਼ੁਰੂ ਕਰ ਦਿੱਤੇ ਹਨ, ਉਥੇ ਹੀ ਹੁਣ ਗੁਰੂਹਰਸਹਾਏ ਕੋਰਟ ਕੰਪਲੈਕਸ ਦੇ ਸੂਝਵਾਨ ਵਕੀਲਾਂ ਅਤੇ ਮਮਦੋਟ ਦੇ ਸੂਝਵਾਨ ਵਕੀਲਾਂ ਵਲੋਂ ਵੀ ਕੱਲ ਤੋਂ ਨਾਮਜ਼ਦਗੀ ਪੱਤਰ ਭਰੇ ਜਾਣਗੇ। ਵਕੀਲਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਐਲਾਨ ਕਰਨ ਤੋਂ ਬਾਅਦ ਚੋਣ ਮੈਦਾਨ ਹੋਰ ਭੱਖਣਾ ਲਾਜ਼ਮੀ ਹੈ। ਇਸ ਮੌਕੇ ਸੂਝਵਾਨ ਵਕੀਲਾਂ ਨੇ ਕਿਹਾ ਕਿ ਉਨ੍ਹਾਂ ਵਲੋਂ ਵੀ ਆਪਣੇ ਨਾਮਜ਼ਦਗੀ ਪੱਤਰ ਭਰ ਕੇ ਦਿੱਤੇ ਜਾਣ ਦੀ ਤਿਆਰੀ ਕਰ ਲਈ ਗਈ ਹੈ। ਇਸ ਸੰਬੰਧੀ ਜਾਣਕਾਰੀ ਵਕੀਲ ਗੌਰਵ ਮੌਂਗਾ ਨੇ ਦਿੱਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ