JALANDHAR WEATHER

ਪੰਚਾਇਤੀ ਚੋਣਾਂ ਲਈ ਪਹਿਲੇ ਦਿਨ ਗੁਰੂਹਰਸਹਾਏ ਬਲਾਕ ਅੰਦਰ ਨਹੀਂ ਹੋਈ ਕੋਈ ਵੀ ਨਾਮਜ਼ਦਗੀ

ਗੁਰੂਹਰਸਹਾਏ, 27 ਸਤੰਬਰ (ਹਰਚਰਨ ਸਿੰਘ ਸੰਧੂ)-15 ਅਕਤੂਬਰ ਨੂੰ ਹੋ ਰਹੀਆਂ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਗੁਰੂਹਰਸਹਾਏ ਬਲਾਕ ਅੰਦਰ ਨਾਮਜ਼ਦਗੀਆਂ ਪੱਤਰ ਦਾਖਲ ਕਰਨ ਲਈ ਬਲਾਕ ਦੀਆਂ 159 ਪੰਚਾਇਤਾਂ ਨੂੰ 19 ਕਲੱਸਟਰ ਬਣਾ ਕੇ 3 ਵਿਭਾਗਾਂ ਵਿਚ ਵੰਡਿਆ ਗਿਆ ਹੈ। ਗੁਰੂਹਰਸਹਾਏ ਦੀ ਮਾਰਕੀਟ ਕਮੇਟੀ ਦਫਤਰ ਵਿਖੇ ਸ਼ਹੀਦ ਊਧਮ ਸਿੰਘ ਕਾਲਜ ਪਿੰਡ ਮੋਹਣ ਕੇ ਹਿਠਾੜ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡੀ ਵਿਖੇ ਵੱਖ-ਵੱਖ ਪਿੰਡਾਂ ਦੀਆਂ ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਸਕਦੀਆਂ ਹਨ। ਪੰਚੀ-ਸਰਪੰਚੀ ਦੇ ਨਾਮਜ਼ਦਗੀ ਪੱਤਰ ਭਰਨ ਦਾ ਅੱਜ ਪਹਿਲਾ ਦਿਨ ਸੀ ਪਰ ਚੋਣ ਲੜਨ ਦੇ ਚਾਹਵਾਨ ਵਿਅਕਤੀਆਂ ਕੋਲ ਨਾ ਤਾਂ ਵੋਟਰ ਸੂਚੀ ਸੀ, ਨਾ ਹੀ ਚੁੱਲਾ ਟੈਕਸ, ਨਾ ਹੀ ਨੋ ਡਿਊ ਸਰਟੀਫਿਕੇਟ, ਕਾਗਜ਼ਾਂ ਦੇ ਨਾ ਮਿਲਣ ਕਾਰਨ ਅੱਜ ਪਹਿਲੇ ਦਿਨ ਬਲਾਕ ਗੁਰੂਹਰਸਹਾਏ ਅੰਦਰ ਕੋਈ ਵੀ ਨਾਮਜ਼ਦਗੀ ਦਾਖਲ ਨਹੀਂ ਹੋ ਸਕੀ। ਬਲਾਕ ਦੀਆਂ ਟੋਟਲ 159 ਗ੍ਰਾਮ ਪੰਚਾਇਤਾਂ ਵਿਚੋਂ 49 ਗ੍ਰਾਮ ਪੰਚਾਇਤਾਂ ਐਸ. ਸੀ., 50 ਗ੍ਰਾਮ ਪੰਚਾਇਤਾਂ ਨੂੰ ਐਸ. ਸੀ. ਔਰਤਾਂ ਲਈ ਅਤੇ 29‌ ਪੰਚਾਇਤਾਂ ਨੂੰ ਜਨਰਲ ਔਰਤਾਂ ਵਾਸਤੇ ਅਤੇ 31 ਪੰਚਾਇਤਾਂ ਨੂੰ ਜਨਰਲ ਰੱਖਿਆ ਗਿਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ