JALANDHAR WEATHER

ਬਿਜਲੀ ਵਿਭਾਗ ਨੇ ਛੇੜਛਾੜ ਕੀਤੇ ਮੀਟਰਾਂ ਨੂੰ ਕੀਤਾ ਸੀਲ ਬੰਦ

ਗੁਰੂਹਰਸਹਾਏ, 27 ਸਤੰਬਰ (ਕਪਿਲ ਕੰਧਾਰੀ)-ਐਕਸੀਅਨ ਇੰਜੀ. ਜਸਵੰਤ ਸਿੰਘ ਜਲਾਲਾਬਾਦ ਦੀ ਅਗਵਾਈ ਹੇਠ ਬਿਜਲੀ ਵਿਭਾਗ ਗੁਰੂਹਰਸਹਾਏ ਵਲੋਂ ਅੱਜ ਵੱਖ-ਵੱਖ ਟੀਮਾਂ ਗਠਿਤ ਕਰਕੇ ਚੈਕਿੰਗ ਕੀਤੀ ਗਈ, ਜਿਸ ਵਿਚ ਐਸ.ਡੀ.ਓ. ਸਿਟੀ ਜਸਵਿੰਦਰ ਸਿੰਘ ਗੁਰੂਹਰਸਹਾਏ, ਐਸ. ਡੀ. ਓ. ਵਿਪਨ ਕੁਮਾਰ ਗੁਰੂਹਰਸਹਾਏ, ਸਵਰਨ ਸਿੰਘ ਐਸ. ਡੀ. ਓ. ਘੁਬਾਇਆ, ਐਸ. ਡੀ. ਓ. ਨਵਜੋਤ ਸਿੰਘ ਸਵਰਬਨ ਜਲਾਲਾਬਾਦ, ਸੰਦੀਪ ਕੁਮਾਰ ਸਿਟੀ ਐਸ. ਡੀ. ਓ. ਜਲਾਲਾਬਾਦ ਵਲੋਂ ਗੁਰੂਹਰਸਹਾਏ ਦੇ ਵੱਖ-ਵੱਖ ਮੁਹੱਲਿਆਂ ਵਿਚ ਮੀਟਰਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਐਕਸੀਅਨ ਇੰਜੀ. ਜਸਵੰਤ ਸਿੰਘ ਜਲਾਲਾਬਾਦ ਅਤੇ ਐਸ. ਡੀ. ਓ. ਜਸਵਿੰਦਰ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ 1.50 ਲੱਖ ਰੁਪਏ ਦੇ ਕਰੀਬ ਵੱਖ ਤੋਂ ਖਪਤਕਾਰਾਂ ਨੂੰ ਜੁਰਮਾਨੇ ਕੀਤੇ ਗਏ। ਉਨ੍ਹਾਂ ਕਿਹਾ ਕਿ ਵੱਖ-ਵੱਖ ਮੀਟਰ ਬਕਸਿਆਂ ਵਿਚੋਂ ਕਈ ਜਗ੍ਹਾ ਉਤੇ ਮੀਟਰਾਂ ਨਾਲ ਛੇੜਛਾੜ ਕੀਤੀ ਪਾਈ ਗਈ ਹੈ ਅਤੇ ਮੀਟਰਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਸੀਲ ਬੰਦ ਕਰ ਦਿੱਤਾ ਹੈ। ਇਨ੍ਹਾਂ ਮੀਟਰਾਂ ਨੂੰ ਚੈਕਿੰਗ ਲਈ ਭੇਜਿਆ ਜਾਵੇਗਾ। ਜੇਕਰ ਸੀਲ ਬੰਦ ਮੀਟਰਾਂ ਵਿਚ ਗੜਬੜੀ ਪਾਈ ਜਾਂਦੀ ਹੈ ਤਾਂ ਉਨ੍ਹਾਂ ਖਪਤਕਾਰਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ