JALANDHAR WEATHER

ਨਾਮਜ਼ਦਗੀਆਂ ਦੇ ਪਹਿਲੇ ਦਿਨ ਸੰਗਤ ਬਲਾਕ ਵਿਚੋਂ ਕਿਸੇ ਵੀ ਉਮੀਦਵਾਰ ਨੇ ਨਹੀਂ ਕੀਤੇ ਆਪਣੇ ਪੇਪਰ ਦਾਖਲ

ਸੰਗਤ ਮੰਡੀ, 27 ਸਤੰਬਰ (ਦੀਪਕ ਸ਼ਰਮਾ)-ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਉਮੀਦਵਾਰਾਂ ਵਲੋਂ ਅੱਜ ਪੇਪਰ ਦਾਖਲ ਕਰਨ ਦਾ ਪਹਿਲਾ ਦਿਨ ਸੀ। ਇਨ੍ਹਾਂ ਚੋਣਾਂ ਵਿਚ ਸੰਗਤ ਬਲਾਕ ਦੇ 41 ਸਰਪੰਚਾਂ ਅਤੇ 344 ਪੰਚਾਂ ਦੀ ਚੋਣ ਪਿੰਡਾਂ ਦੇ ਲੋਕਾਂ ਵਲੋਂ ਕੀਤੀ ਜਾ ਰਹੀ ਹੈ ਪਰ ਅੱਜ ਪੇਪਰ ਦਾਖਲ ਕਰਨ ਦੇ ਪਹਿਲੇ ਦਿਨ ਕਿਸੇ ਵੀ ਸਰਪੰਚੀ ਦੇ ਉਮੀਦਵਾਰ ਅਤੇ ਪੰਚੀ ਦੇ ਉਮੀਦਵਾਰ ਵਲੋਂ ਆਪਣੇ ਪੇਪਰ ਦਾਖਲ ਨਹੀਂ ਕੀਤੇ ਗਏ। ਇਹ ਜਾਣਕਾਰੀ ਪੰਚਾਇਤ ਅਫ਼ਸਰ ਇਕਬਾਲ ਸਿੰਘ ਬਰਾੜ ਨੇ ਪੱਤਰਕਾਰਾਂ ਨੂੰ ਦਿੱਤੀ। ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਇਨ੍ਹਾਂ ਹੋਣ ਜਾ ਰਹੀਆਂ ਚੋਣਾਂ ਵਿਚ ਅਮਨ-ਸ਼ਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਬਣਾ ਕੇ ਨੇਪਰੇ ਚੜ੍ਹਾਉਣ ਤਾਂ ਜੋ ਕਿ ਪਿੰਡਾਂ ਵਿਚ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਿਆ ਜਾ ਸਕੇ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ