JALANDHAR WEATHER

ਫਰੀਦਕੋਟ : ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਬੀ.ਡੀ.ਪੀ.ਓ. ਦਫਤਰ ਪਹੁੰਚ ਕੇ ਖੋਲ੍ਹੀ ਸਰਕਾਰ ਦੇ ਪ੍ਰਬੰਧਾਂ ਦੀ ਪੋਲ

ਫਰੀਦਕੋਟ, 27 ਸਤੰਬਰ (ਅਜੀਤ ਬਿਊਰੋ)-ਪੂਰੇ ਪੰਜਾਬ ਵਿਚ ਅੱਜ ਤੋਂ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ ਹੋ ਗਈਆਂ ਹਨ ਪਰ ਫਰੀਦਕੋਟ ਜ਼ਿਲ੍ਹੇ ਅੰਦਰ ਪੰਚਾਇਤੀ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਸੰਜੀਦਾ ਨਹੀਂ ਦਿਖ ਰਿਹਾ, ਹਾਲੇ ਤੱਕ ਲੋਕਾਂ ਨੂੰ ਨਾ ਤਾਂ ਵੋਟਰ ਲਿਸਟਾਂ ਮਿਲ ਰਹੀਆਂ ਹਨ ਅਤੇ ਨਾ ਹੀ ਐਨ.ਓ.ਸੀ. ਜਾਰੀ ਕੀਤੀ ਜਾ ਰਹੀ ਹੈ। ਇਹੀ ਨਹੀਂ ਫਰੀਦਕੋਟ ਦੇ ਬੀ.ਡੀ.ਪੀ.ਓ. ਦਫਤਰ ਵਿਚ 8 ਪਿੰਡਾਂ ਦਾ ਰਿਟਰਨਿੰਗ ਦਫਤਰ ਬਣਾਇਆ ਗਿਆ ਹੈ ਪਰ ਅੱਜ ਪਹਿਲੇ ਹੀ ਦਿਨ ਇਸ ਦਫਤਰ ਵਿਚ ਰਿਟਰਨਿੰਗ ਅਫ਼ਸਰ ਤਾਂ ਕੀ ਮਿਲਣਾ ਸੀ ਸਗੋਂ ਦਫਤਰ ਦਾ ਬਾਕੀ ਅਮਲਾ ਵੀ ਮੌਜੂਦ ਨਹੀਂ ਮਿਲਿਆ ਤੇ ਕੋਈ ਆਰ.ਓ. ਵੀ ਨਹੀਂ ਲੱਗਾ। ਨਾਮਜ਼ਦਗੀਆਂ ਭਰਨ ਆਏ ਲੋਕਾਂ ਨੂੰ ਕਾਫੀ ਖੱਜਲ-ਖੁਆਰ ਹੋਣਾ ਪਿਆ। ਗੱਲਬਾਤ ਕਰਦਿਆਂ ਅਕਾਲੀ ਆਗੂ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਅੱਜ ਉਹ ਬੀ.ਡੀ.ਪੀ.ਓ. ਦਫਤਰ ਆਏ ਹਨ। ਬੰਟੀ ਰੋਮਾਣਾ ਅਤੇ ਅਕਾਲੀ ਵਰਕਰਾਂ ਨੇ ਬੀ.ਡੀ.ਪੀ.ਓ. ਦਫ਼ਤਰ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕਿਸੇ ਤਰ੍ਹਾਂ ਦੇ ਪ੍ਰਬੰਧ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਇਸ ਦੀ ਉਹ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਕਰਨਗੇ ਅਤੇ ਨਾਲ ਹੀ ਸੋਮਵਾਰ ਨੂੰ ਡਿਪਟੀ ਕਮਿਸ਼ਨਰ ਦਫਤਰ ਫਰੀਦਕੋਟ ਦੇ ਬਾਹਰ ਧਰਨਾ ਵੀ ਦਿੱਤਾ ਜਾਵੇਗਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ