JALANDHAR WEATHER

ਬੇਕਾਬੂ ਟਿੱਪਰ ਨੇ ਮੋਟਰਸਾਈਕਲ ਸਵਾਰ ਪਿਓ-ਧੀ ਨੂੰ ਮਾਰੀ ਟੱਕਰ, ਹੋਈ ਮੌਤ

ਮਲੇਰਕੋਟਲਾ, 27 ਸਤੰਬਰ (ਪਰਮਜੀਤ ਸਿੰਘ ਕੁਠਾਲਾ, ਜਸਵੀਰ ਸਿੰਘ ਜੱਸੀ)-ਮਲੇਰਕੋਟਲਾ ਨੇੜੇ ਪਿੰਡ ਮਾਣਕਹੇੜੀ ਵਿਖੇ ਮਿੱਟੀ ਦੇ ਭਰੇ ਇਕ ਤੇਜ਼ ਰਫਤਾਰ ਟਿੱਪਰ ਨੇ ਮੋਟਰਸਾਈਕਲ ਸਵਾਰ ਪਿਓ-ਧੀ ਸਮੇਤ ਤਿੰਨ ਨੂੰ ਦਰੜ ਦਿੱਤਾ। ਹਾਦਸਾ ਇੰਨਾ ਭਿਆਨਕ ਸੀ ਕਿ ਪਿਓ-ਧੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਮੋਟਰਸਾਈਕਲ ’ਤੇ ਬੈਠੀ ਇਕ ਹੋਰ ਮਹਿਲਾ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਜਾਣਕਾਰੀ ਮੁਤਾਬਕ ਪਿੰਡ ਜਾਤੀਵਾਲ ਵਾਸੀ ਇਕ ਵਿਅਕਤੀ ਆਪਣੀ ਸਰਕਾਰੀ ਸਕੂਲ ਕੰਗਣਵਾਲ ਵਿਖੇ ਪੜ੍ਹਦੀ ਬੇਟੀ ਦਾ ਪੇਪਰ ਕਰਵਾ ਕੇ ਵਾਪਸ ਪਿੰਡ ਜਾਤੀਵਾਲ ਪਰਤ ਰਿਹਾ ਸੀ ਕਿ ਪਿੰਡ ਮਾਣਕਹੇੜੀ ਨੇੜੇ ਪੈਂਦੇ ਚੌਕ ਵਿਚ ਧਲੇਰ ਵਾਲੇ ਪਾਸਿਓਂ ਆਏ ਇਕ ਤੇਜ਼ ਰਫਤਾਰ ਟਿੱਪਰ ਮੋਟਰਸਾਈਕਲ ਉਪਰ ਆ ਚੜ੍ਹਿਆ। ਘਟਨਾ ਦਾ ਪਤਾ ਲਗਦਿਆਂ ਹੀ ਵੱਡੀ ਗਿਣਤੀ ਵਿਚ ਲੋਕ ਮੌਕੇ 'ਤੇ ਪਹੁੰਚ ਗਏ ਅਤੇ ਟਿੱਪਰ ਡਰਾਈਵਰ ਨੂੰ ਕਾਬੂ ਕਰਕੇ ਚੌਕ ਵਿਚ ਲਾਸ਼ਾਂ ਸਮੇਤ ਧਰਨਾ ਸ਼ੁਰੂ ਕਰ ਦਿੱਤਾ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ