JALANDHAR WEATHER

ਕਾਂਗਰਸ ਨੇ ਕੀਤਾ ਭਾਰਤੀ ਸੈਨਾ ਦਾ ਅਪਮਾਨ- ਅਮਿਤ ਸ਼ਾਹ

ਰੇਵਾੜੀ, (ਹਰਿਆਣਾ), 27 ਸਤੰਬਰ- ਹਰਿਆਣਾ ਚੋਣਾਂ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਰੇਵਾੜੀ ’ਚ ਰੈਲੀ ਕਰ ਰਹੇ ਹਨ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਕਾਂਗਰਸ ’ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹ ਸੈਨਾ ਦਾ ਸਨਮਾਨ ਨਹੀਂ ਕਰਦੇ । ਕਾਂਗਰਸ ਨੇ ਸੈਨਾ ਮੁਖੀ ਨੂੰ ਗੁੰਡਾ ਕਿਹਾ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਜਦੋਂ ਵੀ ਜਿੱਤ ਕੇ ਆਉਂਦੀ ਹੈ, ਸਿਰਫ਼ ਕੁਝ ਰਾਜਾਂ ਦਾ ਹੀ ਵਿਕਾਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੀ ਸਰਕਾਰ ਬਣਦੀ ਹੈ ਤਾਂ ਰੇਵਾੜੀ ਵਿਚ ਅਸੀਂ ਸਭ ਤੋਂ ਪਹਿਲਾਂ ਸਰ੍ਹੋਂ ਦੇ ਤੇਲ ਦੀ ਫੈਕਟਰੀ ਦਾ ਕੰਮ ਸ਼ੁਰੂ ਕਰਾਂਗੇ ਤੇ ਜਿਨ੍ਹੇ ਵੀ ਸ਼ਹੀਦ ਹੋਏ ਹਨ, ਉਨ੍ਹਾਂ ਦੀ ਯਾਦ ਵਿਚ ਇਕ ਮਿਊਜ਼ਿਅਮ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰੇਵਾੜੀ ਵਿਚ ਅਸੀਂ ਇਕ ਨਵਾਂ ਮੈਡੀਕਲ ਕਾਲਜ ਬਣਾਵਾਂਗੇ ਤੇ ਕੁਸ਼ਤੀ ਲਈ ਅਖਾੜੇ ਵੀ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਨੌਜਵਾਨਾਂ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ ਤੇ ਇਨ੍ਹਾਂ ਦੀ ਚੋਣ ਰੈਲੀਆਂ ਵਿਚ ਹਰਿਆਣਾ ਦੀ ਵੀਰ ਭੂਮੀ ’ਤੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲੱਗ ਰਹੇ ਹਨ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ