JALANDHAR WEATHER

ਅਮਰੀਕਾ ਦੇ ਹਵਾਈ ਅੱਡੇ 'ਤੇ ਸਾਨੂੰ ਪੱਗਾਂ ਉਤਾਰ ਕੇ ਚੈਕਿੰਗ ਕਰਾਉਣ ਲਈ ਕਿਹਾ ਗਿਆ - ਭਾਈ ਬਲਦੇਵ ਸਿੰਘ ਵਡਾਲਾ

 ਡੈਨਵਰ (ਅਮਰੀਕਾ), 27 ਨਵੰਬਰ - ਪ੍ਰਸਿੱਧ ਕੀਰਤਨੀਏ ਭਾਈ ਬਲਦੇਵ ਸਿੰਘ ਵਡਾਲਾ ਨੇ ਟਵੀਟ ਕਰ ਕਿਹਾ ਕਿ ਅਮਰੀਕਾ ਦੇ ਡੈਨਵਰ ਹਵਾਈ ਅੱਡੇ 'ਤੇ ਸਾਨੂੰ ਰੋਕਿਆ ਗਿਆ। ਆਖਿਆ ਗਿਆ ਕਿ ਪੱਗਾਂ ਉਤਾਰ ਕੇ ਚੈਕਿੰਗ ਕਰਾਓ। ਐਸਾ ਨਾ ਕਰਨ ਦੀ ਸੂਰਤ ਵਿਚ ਤੁਹਾਨੂੰ ਜਹਾਜ਼ ਵਿਚ ਚੜ੍ਹਨ ਨਹੀਂ ਦਿੱਤਾ ਜਾਵੇਗਾ। ਪਰ ਅਸੀਂ ਪੱਗਾਂ ਲਾਉਣ ਤੋਂ ਨਾਂਹ ਕਰਦਿਆਂ ਕਿਹਾ ਕਿ ਪੱਗ ਸਾਨੂੰ ਸਾਡੀ ਜਾਨ ਤੋਂ ਪਿਆਰੀ ਹੈ ਤੇ ਪੱਗ ਦੀ ਖ਼ਾਤਰ ਅਸੀਂ ਅਮਰੀਕਾ ਛੱਡ ਕੇ ਚਲੇ ਜਾਵਾਂਗੇ। ਇਸ ਕਰਕੇ ਸਾਡੀਆਂ ਟਿਕਟਾਂ ਰੱਦ ਕਰ ਦਿੱਤੀਆਂ ਗਈਆਂ। ਹੁਣ ਅਮਰੀਕਾ ਦੀਆਂ ਸਿੱਖ ਸਮਸਥਾਵਾਂ, ਸਿੰਘ ਸਭਾਵਾਂ, ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਇਸ ਗੰਭੀਰ ਮਸਲੇ 'ਤੇ ਤੁਰੰਤ ਅਮਰੀਕਾ ਦੀ ਸਰਕਾਰ ਨਾਲ ਗੱਲ ਕਰ ਕੇ ਦੋ ਟੁੱਕ ਗੱਲ ਕਰਨ, ਗੱਲ ਪੱਗ ਦੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ