JALANDHAR WEATHER

ਵਿਅਕਤੀ ਦਾ ਬੇਰਹਿਮੀ ਨਾਲ ਕਤਲ

 ਕਾਠਗੜ੍ਹ, 27 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ) - ਤਹਿਸੀਲ ਬਲਾਚੌਰ ਦੇ ਪਿੰਡ ਸੋਭੂਵਾਲ ਵਿਖੇ ਬੀਤੀ ਦੇਰ ਰਾਤ ਕਰੀਬ 12 ਵਜੇ ਲਗਭਗ ਇਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਮ੍ਰਿਤਕ ਦੀ ਪਹਿਚਾਣ ਰਮੇਸ਼ ਕੁਮਾਰ ਪੁੱਤਰ ਸੌਦਾਗਰ ਸਿੰਘ ਉਮਰ ਲਗਭਗ 60 ਸਾਲ ਵਜੋਂ ਹੋਈ ਹੈ ਅਤੇ ਲਗਭਗ ਉਹ 25 ਸਾਲਾਂ ਤੋਂ ਖੇਤਾਂ ਵਿਚ ਮੋਟਰ 'ਤੇ ਰਹਿ ਰਿਹਾ ਸੀ। ਪਿੰਡ ਵਾਸੀਆਂ ਮੁਤਾਬਿਕ ਇਸ ਵਿਅਕਤੀ ਦੇ ਪਿਛੋਕੜ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਕਿ ਇਹ ਕਿਥੇ ਦਾ ਰਹਿਣ ਵਾਲਾ ਸੀ, ਬੱਸ ਇੰਨਾ ਪਤਾ ਕਿ ਇਹ ਬੰਦਾ ਬਹੁਤ ਮਿਹਨਤੀ ਸੀ ਜੋ ਕਿ ਕਾਫੀ ਸਮੇਂ ਤੋਂ ਮੋਟਰ 'ਤੇ ਰਹਿ ਰਿਹਾ ਸੀ ਅਤੇ ਮੋਟਰ 'ਤੇ ਆਪਣੇ ਪਸ਼ੂ ਰੱਖ ਕੇ ਉਨ੍ਹਾਂ ਦੀ ਦੇਖਭਾਲ ਕਰਦਾ ਸੀ। ਮੌਕੇ ਡੀ.'ਤੇ ਪਹੁੰਚੀ ਪੁਲਿਸ ਪਾਰਟੀ ਵਲੋਂ ਇਸ ਕਤਲ ਦੇ ਮਾਮਲੇ ਸੰਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ