JALANDHAR WEATHER

ਸਿੱਖਾਂ ਦਾ ਆਪਣਾ ‘ਸਿੱਖ ਵਿਦਿਅਕ ਬੋਰਡ’ ਸਥਾਪਿਤ ਕੀਤਾ ਜਾਵੇਗਾ-ਜਥੇਦਾਰ ਹਰਪ੍ਰੀਤ ਸਿੰਘ

ਸ੍ਰੀ ਅਨੰਦਪੁਰ ਸਾਹਿਬ ,18 ਜੁਲਾਈ (ਨਿੱਕੂਵਾਲ / ਸੈਣੀ)-ਸਿੱਖਾਂ ਦਾ ਆਪਣਾ ਸਿੱਖ ਵਿਦਿਅਕ ਬੋਰਡ ਜਲਦ ਹੀ ਸਥਾਪਿਤ ਕੀਤਾ ਜਾਵੇਗਾ ਤਾਂ ਜੋ ਸਿੱਖ ਬੱਚੇ ਉੱਚ ਵਿਦਿਆ ਹਾਸਿਲ ਕਰਕੇ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਕਾਬਿਲ ਬਣ ਸਕਣ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ। ਸਥਾਨਕ ਸਕੂਲ ਵਿਖੇ ਉਨ੍ਹਾਂ ਕਿਹਾ ਕਿ ਚੀਫ਼ ਖ਼ਾਲਸਾ ਦੀਵਾਨ ਖਾਲਸਾ ਪੰਥ ਦੀ ਪੁਰਾਤਨ ਜਥੇਬੰਦੀ ਹੈ। ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੇ ਖੇਤਰ ਦੇ ਵਿਚ ਅਤੇ ਸਿੱਖਿਆ ਉੱਤੇ ਇਸ ਸੰਸਥਾ ਨੇ ਪੰਥ ਨੂੰ ਬਹੁਤ ਵੱਡੀਆਂ ਦੇਣਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਦੀ 68ਵੀਂ ਵਿਦਿਅਕ ਕਾਨਫਰੰਸ ਅੰਤਰਰਾਸ਼ਟਰੀ ਪੱਧਰ ਦੀ ਪਹਿਲੀ ਵਾਰ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਨਵੰਬਰ ਦੇ ਮਹੀਨੇ ਦੇ ਵਿਚ ਹੋ ਰਹੀ ਹੈ ਤੇ ਚੀਫ਼ ਖ਼ਾਲਸਾ ਦੀਵਾਨ ਦੀ ਪੁਰਾਤਨ ਰਿਵਾਇਤ ਰਹੀ ਹੈ ਕਿ ਇਹ ਜਦੋਂ ਵੀ ਅੰਤਰਰਾਸ਼ਟਰੀ ਸਿੱਖ ਵਿਦਿਅਕ ਕਾਨਫਰੰਸ ਕਰਵਾਉਂਦੇ ਹਨ ਤਾਂ ਜਦੋਂ ਕਾਨਫਰੰਸ ਦੀ ਸਮਾਪਤੀ ਹੁੰਦੀ ਹੈ ਤਾਂ ਇਹ ਇਕ ਨਵੀਂ ਸੰਸਥਾ ਦਾ ਆਗਾਜ਼ ਕਰਦੀ ਹੈ। ਇਸ ਕਾਨਫਰੰਸ ਦੇ ਵਿਚ ਜਿਹੜੇ ਸਿੱਖ ਵਿਦਵਾਨ ਆਉਣਗੇ ਅਸੀਂ ਉਨ੍ਹਾਂ ਤੋਂ ਵੀ ਰਾਏ ਲਵਾਂਗੇ ਕਿ ਅਸੀਂ ਕਿਸ ਤਰ੍ਹਾਂ ਸਿੱਖ ਵਿਦਿਅਕ ਬੋਰਡ ਆਪਣਾ ਸਥਾਪਿਤ ਕਰ ਸਕਦੇ ਹਾਂ। ਜਿਹੜਾ ਆਈ.ਬੀ. ਬੋਰਡ ਦੇ ਪੱਧਰ ਦਾ ਹੋਵੇ ਤੇ ਉਸ ਦੇ ਤਹਿਤ ਅਸੀਂ ਆਪਣੇ ਬੱਚਿਆਂ ਨੂੰ ਜਿੱਥੇ ਦੁਨਿਆਵੀ ਸਿੱਖਿਆ ਦੇਣੀ ਹੈ ਨਾਲ ਨਾਲ ਅਸੀਂ ਸਿੱਖ ਮਰਿਆਦਾ ਜਾਂ ਸਿੱਖ ਇਤਿਹਾਸ ਜਾਂ ਸਿੱਖ ਸਿਧਾਂਤਾਂ ਦੀ ਉਨ੍ਹਾਂ ਨੂੰ ਸਿੱਖਿਆ ਦੇ ਸਕੀਏ। ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਵੀਰ ਸਿੰਘ ਨਿੱਝਰ ਵੀ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ