JALANDHAR WEATHER

ਅੱਧਾ ਕਿਲੋ ਹੈਰੋਇਨ ਤੇ ਮੋਟਰਸਾਈਕਲ ਸਮੇਤ 2 ਕਾਬੂ

ਚੋਗਾਵਾਂ, 18 ਜੁਲਾਈ (ਗੁਰਵਿੰਦਰ ਸਿੰਘ ਕਲਸੀ)-ਐਸ.ਐਸ.ਪੀ. ਦਿਹਾਤੀ ਅੰਮ੍ਰਿਤਸਰ ਵਲੋਂ ਨਸ਼ਿਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਆਦੇਸ਼ਾਂ ਤਹਿਤ ਡੀ.ਐਸ.ਪੀ. ਅਟਾਰੀ ਸੁਖਜਿੰਦਰ ਥਾਪਰ ਦੀ ਅਗਵਾਈ ਹੇਠ ਥਾਣਾ ਲੋਪੋਕੇ ਦੀ ਪੁਲਿਸ ਵਲੋਂ ਹੈਰੋਇਨ ਤੇ ਮੋਟਰਸਾਈਕਲ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਨ ਦੀ ਖਬਰ ਹੈ। ਜਾਣਕਾਰੀ ਦਿੰਦਿਆਂ ਥਾਣਾ ਲੋਪੋਕ ਦੇ ਮੁਖੀ ਬਲਕਾਰ ਸਿੰਘ ਨੇ ਕਿਹਾ ਕਿ ਪੁਲਿਸ ਗਸ਼ਤ ਦੌਰਾਨ ਅੱਡਾ ਲੋਪੋਕੇ ਤੋਂ ਪਿੰਡ ਮੰਝ ਨੂੰ ਜਾ ਰਹੀ ਸੀ, ਜਿਸ ਦੌਰਾਨ ਮੋਟਰਸਾਈਕਲ ਉਤੇ ਸਵਾਰ 2 ਨੌਜਵਾਨ ਪੁਲਿਸ ਪਾਰਟੀ ਨੂੰ ਵੇਖ ਕੇ ਇਕਦਮ ਪਿੱਛੇ ਮੁੜਨ ਲੱਗੇ। ਲੋਪੋਕੇ ਸਟੇਡੀਅਮ ਦੇ ਪਾਸੇ ਪਾਣੀ ਵਾਲੀ ਟੈਂਕੀ ਦੇ ਕਮਰੇ ਵਿਚ ਵੜ ਗਏ। ਕਮਰੇ ਵਿਚ ਪੀਲੇ ਰੰਗ ਦਾ ਪੈਕਟ ਸੁੱਟ ਦਿੱਤਾ, ਜਿਸ ਵਿਚੋਂ ਅੱਧਾ ਕਿਲੋ ਹੈਰੋਇਨ ਬਰਾਮਦ ਹੋਈ। ਪੁਲਿਸ ਵਲੋਂ ਸਰਬਜੀਤ ਸਿੰਘ ਪਿੰਡ ਕੱਕੜ ਅਤੇ ਰਾਣਾ ਰਣਜੀਤ ਸਿੰਘ ਪਿੰਡ ਸ਼ਾਹਪੁਰ ਨੂੰ ਗ੍ਰਿਫਤਾਰ ਕਰ ਲਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ