JALANDHAR WEATHER

ਕੈਲਗਰੀ : ਪੰਜਾਬੀ ਮੂਲ ਦਾ ਟਰੱਕ ਡਰਾਈਵਰ 52 ਕਿਲੋਗ੍ਰਾਮ ਕੋਕੀਨ ਸਮੇਤ ਗ੍ਰਿਫਤਾਰ, ਬਾਜ਼ਾਰੀ ਕੀਮਤ 3 ਮਿਲੀਅਨ ਡਾਲਰ

 ਕੈਲਗਰੀ, 20 ਦਸੰਬਰ (ਜਸਜੀਤ ਸਿੰਘ ਧਾਮੀ) - ਕੈਲਗਰੀ ਵਾਸੀ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ ਕਾਉਟਸ ਬਾਰਡਰ ਕ੍ਰਾਸਿੰਗ 'ਤੇ ਉਸ ਕੋਲੋਂ 52 ਕਿਲੋਗ੍ਰਾਮ ਕੋਕੀਨ ਜ਼ਬਤ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਦੀ ਪਹਿਚਾਣ 28 ਸਾਲਾ ਕਮਲਪ੍ਰੀਤ ਸਿੰਘ ਵਜੋਂ ਹੋਈ ਹੈ। ਆਰ.ਸੀ.ਐਮ.ਪੀ. ਵਲੋਂ ਬਰਾਮਦ ਕੀਤੀ ਕੋਕੀਨ ਦੀ ਕੀਮਤ ਤਕਰੀਬਨ 3 ਮਿਲੀਅਨ ਡਾਲਰ ਦੱਸੀ ਗਈ ਹੈ। ਪੁਲਿਸ ਇਸ ਬਾਰੇ ਹੋਰ ਛਾਣਬੀਣ ਕਰ ਰਹੀ ਹੈ। ਦੋਸ਼ੀ ਨੂੰ ਪੁਲਿਸ ਵਲੋਂ 2 ਜਨਵਰੀ 2024 ਨੂੰ ਲੈਥਬ੍ਰਿਜ ਪ੍ਰੋਵਿੰਸ਼ੀਅਲ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ