ਕ੍ਰਿਕਟ ਵਿਸ਼ਵ ਕੱਪ:ਨਿਊਜ਼ੀਲੈਂਡ ਨੇ ਨੀਦਰਲੈਂਡ ਨੂੰ ਜਿੱਤਣ ਲਈ ਦਿੱਤਾ 323 ਦੌੜਾਂ ਦਾ ਟੀਚਾ
ਹੈਦਰਾਬਾਦ, 9 ਅਕਤੂਬਰ-ਕ੍ਰਿਕਟ ਵਿਸ਼ਵ ਕੱਪ ਦੇ ਹੈਦਰਾਬਾਦ ਵਿਖੇ ਨੀਦਰਲੈਂਡ ਅਤੇ ਨਿਊਜ਼ੀਲੈਂਡ ਦਰਮਿਆਨ ਮੁਕਾਬਲੇ ਚ ਟਾਸ ਜਿੱਤ ਕੇ ਨੀਦਰਲੈਂਡ ਦੇ ਕਪਤਾਨ ਨੇ ਨਿਊਜ਼ੀਲੈਂਡ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆ ਨਿਊਜ਼ੀਲੈਂਡ ਦੀ ਟੀਮ ਨੇ ਨਿਰਧਾਰਿਤ 50 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 322 ਦੌੜਾਂ ਬਣਾਈਆਂ।