ਕੈਲਗਰੀ ਉੱਤਰ-ਪੂਰਬੀ ਚ ਦੋ ਸਮੂਹਾਂ ਵਿਚਕਾਰ ਹਿੰਸਕ ਝੜਪ
ਕੈਲਗਰੀ 3 ਸਤੰਬਰ (ਜਸਜੀਤ ਸਿੰਘ ਧਾਮੀ)-ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਉੱਤਰ-ਪੂਰਬੀ ਕੈਲਗਰੀ ਵਿਚ ਸ਼ਾਮ ਵੇਲੇ ਦੋ ਧਿਰਾਂ ਵਿਚਕਾਰ ਹੋਈ ਹਿੰਸਕ ਝੜਪ ਕਰਕੇ ਇਲਾਕੇ ਦੀ ਆਵਾਜਾਈ ਬੰਦ ਕਰਨੀ ਪਈ, ਜਿਸ ਕਰਕੇ ਲੋਕ ਬਹੁਤ ਪ੍ਰੇਸ਼ਾਨ ਹੋਏ। ਲਗਭਗ 150 ਤੋਂ 200 ਦੇ ਕਰੀਬ ਨੌਜਵਾਨ ਪਾਰਕਿੰਗ ਵਾਲੀ ਥਾਂ 'ਤੇ ਇਕੱਠੇ ਹੋਏ, ਜਿਨ੍ਹਾਂ ਨੇ ਹੱਥਾਂ ਵਿਚ ਡੰਡੇ ਅਤੇ ਰਾਡਾਂ ਫੜੀਆਂ ਹੋਈਆ ਸਨ।ਦੋਵੇਂ ਧਿਰਾਂ ਇਕ ਦੂਜੇ ਉੱਪਰ ਹਮਲਾ ਕਰਨ ਵਾਸਤੇ ਭੱਜ ਰਹੀਆਂ ਸਨ, ਜਿਸ ਕਰਕੇ ਇਲਾਕੇ ਵਿਚ ਦਹਿਸ਼ਤ ਦੇ ਮਾਹੌਲ ਬਣਿਆ ਹੋਇਆ ਸੀ। ਨੌਜਵਾਨਾਂ ਨੇ ਕਾਰੋਬਾਰੀਆ ਦੀਆਂ ਦੁਕਾਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਤੇ ਦੁਕਾਨਾਂ ਦੇ ਸ਼ੀਸ਼ੇ ਭੰਨ ਦਿੱਤੇ । ਪੁਲਿਸ ਦੇ ਆਉਣ ਤੱਕ ਦੋਵੇਂ ਧਿਰਾਂ ਆਪਸ ਚ ਲੜਦੀਆਂ ਰਹੀਆ। ਖ਼ਬਰ ਲਿਖਣ ਤੱਕ ਕਿਸੇ ਵੀ ਵਿਅਕਤੀ ਦੇ ਗ੍ਰਿਫ਼ਤਾਰ ਹੋਣ ਦੀ ਸੂਚਨਾ ਨਹੀ ਹੈ। ਇਸ ਤੋਂ ਪਹਿਲਾਂ ਇਹ ਧਿਰਾਂ ਐਡਮਿੰਟਨ ਅਤੇ ਟਰਾਂਟੋ ਵਿਚ ਵੀ ਝਗੜਾ ਕਰ ਚੁੱਕੀਆਂ ਹਨ।